ਲੰਡਨ, 7 ਜੂਨ – ਇਹ ਐਲਾਨ ਕੀਤਾ ਗਿਆ ਕਿ ਭਾਰਤੀ ਮੂਲ ਦੀ ਪ੍ਰਫੈਸਰ ਜੋਇਤਾ ਗੁਪਤਾ ਉਨ੍ਹਾਂ ਦੋ ਵਿਗਿਆਨੀਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਦੀ ਚੋਣ ਵੱਕਾਰੀ ਸਪਿਨੋਜ਼ਾ ਐਵਾਰਡ (ਜਿਸ ਨੂੰ ‘ਡੱਚ ਨੋਬੇਲ ਐਵਾਰਡ’ ਵਜੋਂ ਵੀ ਜਾਣਿਆਂ ਜਾਂਦਾ ਹੈ) ਲਈ ਹੋਈ ਹੈ। ਡੱਚ ਰਿਸਰਚ ਕੌਂਸਲ ਨੇ ਕਿਹਾ ਕਿ ਜੋਇਤਾ ਗੁਪਤਾ, ਜੋ ਕਿ ਯੂਨੀਵਰਸਿਟੀ ਆਫ਼ ਐਮਸਟਰਡਮ ਵਿੱਚ ਵਾਤਾਵਰਨ ਵਿਕਾਸ ਸਬੰਧੀ ਪ੍ਰੋਫੈਸਰ ਹਨ, ਨੂੰ ਸਰਵੋਤਮ, ਮੋਹਰੀ ਅਤੇ ਪ੍ਰੇਰਨਦਾਇਕ ਵਿਗਿਆਨਕ ਕੰਮਾਂ ਲਈ ਇਹ ਐਵਾਰਡ ਮਿਲਿਆ। ਕੌਂਸਲ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਜੋਇਤਾ ਗੁਪਤਾ ਅਤੇ ਇੱਕ ਹੋਰ ਵਿਗਿਆਨੀ ਟੌਬੀ ਕੀਅਰਸ ਨੂੰ 4 ਅਕਤੂਬਰ ਨੂੰ ਅਧਿਕਾਰਤ ਤੌਰ ’ਤੇ ਇਸ ਐਵਾਰਡ ਨਾਲ ਨਿਵਾਜਿਆ ਜਾਵੇਗਾ। ਟੌਬੀ ਕੀਅਰਸ ਵੀ ਯੂਨੀਵਰਸਿਟੀ ਆਫ਼ ਐਮਸਟਰਡਮ ਵਿੱਚ ਪ੍ਰੋਫੈਸਰ ਹਨ।
Home Page ਭਾਰਤੀ ਮੂਲ ਦੀ ਪ੍ਰੋਫੈਸਰ ਜੋਇਤਾ ਗੁਪਤਾ ‘ਸਪਿਨੋਜ਼ਾ ਐਵਾਰਡ’ (ਡੱਚ ਨੋਬੇਲ ਐਵਾਰਡ) ਲਈ...