ਨਿਊ ਮੈਕਸੀਕੋ, 13 ਜੁਲਾਈ – ਭਾਰਤੀ ਕੁੜੀ ਸਿਰਿਸ਼ਾ ਬਾਂਦਲਾ ਨੇ ਵਰਜਿਨ ਗੈਲੇਕਿਟਿਕ ਦੀ ਯੂਨਿਟੀ-22 ਰਾਹੀਂ 11 ਜੁਲਾਈ ਰਾਤ ਅੱਠ ਵਜੇ ਪੁਲਾੜ ਵੱਲ ਸਫਲ ਉਡਾਣ ਭਰੀ। ਉਹ ਪੁਲਾੜ ਵਿੱਚ ਜਾਣ ਵਾਲੀ ਚੌਥੀ ਭਾਰਤੀ ਹੈ। ਸਿਰਿਸ਼ਾ ਚੌਥੀ ਭਾਰਤੀ ਤੇ ਤੀਜੀ ਭਾਰਤੀ ਮੂਲ ਦੀ ਕੁੜੀ ਹੈ। ਇਸ ਤੋਂ ਪਹਿਲਾਂ ਸਕੂਐਡਰਨ ਲੀਡਰ ਰਾਕੇਸ਼ ਸ਼ਰਮਾ, ਕਲਪਨਾ ਚਾਵਲਾ, ਤੇ ਸੁਨੀਤਾ ਵਿਲੀਅਮਜ਼ ਪੁਲਾੜ ਯਾਤਰਾ ਕਰ ਚੁੱਕੇ ਹਨ। ਸਿਰਿਸ਼ਾ ਰਿਚਰਡ ਬ੍ਰੈਨਸਨ ਦੇ ਪੰਜ ਪੁਲਾੜ ਯਾਤਰੀਆਂ ਵਿੱਚੋਂ ਇਕ ਹੈ, ਉਹ ਵਰਜਿਨ ਗੈਲੇਕਿਟਿਕ ਕੰਪਨੀ ਦੇ ਗਵਰਨਮੈਂਟ ਅਫੇਅਰਜ਼ ਐਂਡ ਰਿਸਰਚ ਅਪਰੇਸ਼ਨ ਦੀ ਮੀਤ ਪ੍ਰਧਾਨ ਹੈ ਤੇ ਉਸ ਦੀ ਇੰਨੀ ਛੋਟੀ ਉਮਰ ਵਿੱਚ ਤਰੱਕੀ ਜ਼ਿਕਰਯੋਗ ਪ੍ਰਾਪਤੀ ਹੈ।
ਗੌਰਤਲਬ ਹੈ ਕਿ ਕਲਪਨਾ ਚਾਵਲਾ ਤੋਂ ਬਾਅਦ ਆਂਧਰਾ ਪ੍ਰਦੇਸ਼ ਵਿੱਚ ਜਨਮੀ ਸਿਰਿਸ਼ਾ ਬਾਂਦਲਾ ਪੁਲਾੜ ਲਈ ਉਡਾਣ ਭਰੀ ਭਾਰਤ ਵਿੱਚ ਜਨਮੀ ਦੂਜੀ ਪੁਲਾੜ ਯਾਤਰੀ ਬਣ ਗਈ ਹੈ। ਉਹ ਵਰਜਿਨ ਗਲਾਕਟਿਕ ਤੋਂ ਪੰਜ ਹੋਰ ਯਾਤਰੀਆਂ ਨਾਲ ਰਵਾਨਾ ਹੋਈ। ਹਿਊਸਟਨ ਵਿੱਚ ਪੜ੍ਹੀ ਬਾਂਦਲਾ ਨੂੰ ਪਤਾ ਸੀ ਕਿ ਉਹ ਇਕ ਦਿਨ ਪੁਲਾੜ ਵਿੱਚ ਜ਼ਰੂਰ ਜਾਵੇਗੀ। ਉਸ ਤੋਂ ਪਹਿਲਾਂ ਭਾਰਤ ਵਿੱਚ ਜਨਮੀ ਕਲਪਨਾ ਚਾਵਲਾ ਨੇ ਇਹ ਪ੍ਰਾਪਤੀ ਕੀਤੀ ਸੀ। ਸੁਨੀਤਾ ਵਿਲੀਅਮਜ਼ ਵੀ ਪੁਲਾੜ ਵਿੱਚ ਗਈ ਪਰ ਉਹ ਭਾਰਤੀ ਮੂਲ ਦੀ ਜ਼ਰੂਰ ਹੈ ਪਰ ਭਾਰਤ ਵਿੱਚ ਜਨਮੀ ਨਹੀਂ।
Home Page ਭਾਰਤੀ ਮੂਲ ਦੀ ਸਿਰਿਸ਼ਾ ਨੇ ਵਰਜਿਨ ਗੈਲੇਕਿਟਿਕ ਰਾਹੀਂ ਵੱਲ ਪੁਲਾੜ ਉਡਾਣ ਭਰੀ