ਵੈਲਿੰਗਟਨ, 8 ਜੁਲਾਈ – ਇੱਥੇ ਭਾਰਤੀ ਹਾਈ ਕਮਿਸ਼ਨ ਵਿਖੇ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੇ. ਪਰਦੇਸ਼ੀ ਵੱਲੋਂ ਪ੍ਰੋ. ਜੈਸ਼ੰਕਰ ਲਾਲ ਸ਼ਾਹ ਦੀ ਲਿਖੀ ਪੁਸਤਕ ‘ਦਿ ਰੈਲੀਵੈਂਸ ਆਫ਼ ਇੰਡੀਅਨ ਫ਼ਿਲਾਸਫ਼ੀ ਟੂ ਕੰਟੈਂਪਰੇਰੀ ਵੈਸਟਰਨ ਫ਼ਿਲਾਸਫ਼ੀ’ ਰਿਲੀਜ਼ ਕੀਤੀ ਗਈ।
ਇਹ ਬੁੱਕ ਰਿਲੀਜ਼ ਸਮਾਗਮ ਨਵੀਂ ਬਣੀ ਹਾਈ ਕਮਿਸ਼ਨ ਆਫ਼ ਇੰਡੀਆ ਦੀ ਬਿਲਡਿੰਗ ਵਿਖੇ 7 ਜੁਲਾਈ ਦਿਨ ਵੀਰਵਾਰ ਦੀ ਸ਼ਾਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਦੇ ਪ੍ਰੋ. ਸਟੀਫਨ ਲੇਵਿਨ (ਸਾਬਕਾ ਮੁੱਖੀ ਇਤਿਹਾਸ, ਫ਼ਿਲਾਸਫ਼ੀ, ਰਾਜਨੀਤੀ ਸ਼ਾਸਤਰ ਅਤੇ ਇੰਟ. ਰਿਲੇਸ਼ਨ) ਨੇ ਕੀਤੀ। ਉਨ੍ਹਾਂ ਨਾਲ ਵਾਇਕਾਟੋ ਯੂਨੀਵਰਸਿਟੀ ਦੇ ਸਾਬਕਾ ਡੀਨ ਪ੍ਰੋ. ਡੇਵਿਡ ਲੁਮਸਡੇਨ ਨੇ ਵੀ ਇਸ ਮੌਕੇ ਹਾਜ਼ਰੀ ਭਰੀ। ਇਸ ਬੁੱਕ ਰਿਲੀਜ਼ ਸਮਾਗਮ ਮੌਕੇ ਵੱਖ-ਵੱਖ ਭਾਈਚਾਰੇ ਦੇ ਆਗੂ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਮੌਜੂਦ ਸਨ।
ਗੌਰਤਲਬ ਹੈ ਕਿ ‘ਦਿ ਰੈਲੀਵੈਂਸ ਆਫ਼ ਇੰਡੀਅਨ ਫ਼ਿਲਾਸਫ਼ੀ ਟੂ ਕੰਟੈਂਪਰੇਰੀ ਵੈਸਟਰਨ ਫ਼ਿਲਾਸਫ਼ੀ’ ਦੇ ਲੇਖਕ ਪ੍ਰੋ. ਜੈਸ਼ੰਕਰ ਲਾਲ ਸ਼ਾਹ (ਡਾ. ਸ਼ਾਹ) ਵਿਕਟੋਰੀਆ ਯੂਨੀਵਰਸਿਟੀ ਆਫ਼ ਵੈਲਿੰਗਟਨ ਤੋਂ ਫ਼ਿਲਾਸਫ਼ੀ ਦੇ ਰਿਟਾਇਰਡ ਪ੍ਰੋਫੈਸਰ ਹਨ। ਉਨ੍ਹਾਂ ਪੀਐਚਡੀ ਰਾਈਸ ਯੂਨੀਵਰਸਿਟੀ, ਹਿਊਸਟਨ ਤੋਂ ਪ੍ਰਾਪਤ ਕੀਤੀ ਹੈ। ਉਨ੍ਹਾਂ ਹੁਣ ਤੱਕ 14 ਪੁਸਤਕਾਂ ਲਿਖੀਆਂ ਹਨ ਅਤੇ ਦੁਨੀਆ ਭਰ ‘ਚ 200 ਦੇ ਲਗਭਗ ਸੈਮੀਨਾਰਸ ਤੇ ਕਾਨਫ਼ਰੰਸ ਵਿੱਚ ਪੇਪਰ ਪੇਸ਼ ਕੀਤੇ ਹਨ।
Home Page ਭਾਰਤੀ ਹਾਈ ਕਮਿਸ਼ਨਰ ਨੇ ‘ਦਿ ਰੈਲੀਵੈਂਸ ਆਫ਼ ਇੰਡੀਅਨ ਫ਼ਿਲਾਸਫ਼ੀ ਟੂ ਕੰਟੈਂਪਰੇਰੀ ਵੈਸਟਰਨ...