ਵੈਲਿੰਗਟਨ, 28 ਨਵੰਬਰ – ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਭਾਰਤੀ ਡਾਇਸਪੋਰਾ ਦੇ ਮੈਂਬਰਾਂ ਨਾਲ ‘Consittuitonday2023’ ‘ਸੰਵਿਧਾਨ ਦਿਵਸ’ ਮਨਾਇਆ ਅਤੇ ਇਸ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਬਾਰੇ ਚਰਚਾ ਕੀਤੀ।
ਭਾਰਤੀ ਹਾਈ ਕਮਿਸ਼ਨ ਵੱਲੋਂ ਸ੍ਰੀ ਮੁਕੇਸ਼ ਘੀਆ (ਐੱਸ ਐੱਸ (ਕੌਂਸਲਰ) ਅਤੇ ਚੈਂਸਰੀ ਦੇ ਮੁੱਖੀ) ਅਤੇ ਸ੍ਰੀ ਦੁਰਗਾ ਦਾਸ (ਐੱਸ ਐੱਸ, ਪ੍ਰੈੱਸ, ਜਾਣਕਾਰੀ ਅਤੇ ਸੱਭਿਆਚਾਰ)/ਭਾਰਤੀ ਡਾਇਸਪੋਰਾ/ਪੀਪੀਐੱਸ ਤੋਂ ਐਚ.ਸੀ) ਨੇ ਕਿਹਾ ਕਿ ਇਸ ਦਿਨ ਅਸੀਂ ਉਨ੍ਹਾਂ ਦੂਰਅੰਦੇਸ਼ੀ ਨੇਤਾਵਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਵਿਸ਼ਵ ਦੇ ਸਭ ਤੋਂ ਲੰਬੇ ਸੰਵਿਧਾਨ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਸਮਰਪਿਤ ਕੀਤਾ।
ਹਾਈ ਕਮਿਸ਼ਨ ਨੇ ਮੂਲ ਸੰਵਿਧਾਨ ਦੀ ਅਸਲ ਕਾਪੀ ਵੀ ਪ੍ਰਦਰਸ਼ਿਤ ਕੀਤੀ ਜੋ ਸ੍ਰੀ ਪ੍ਰੇਮ ਬਿਹਾਰੀ ਨਰਾਇਣ ਰਾਏਜ਼ਾਦਾ ਦੁਆਰਾ ਹੱਥੀਂ ਲਿਖਿਆ ਗਿਆ ਸੀ।
Home Page ਵੈਲਿੰਗਟਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਵਿਖੇ ‘ਸੰਵਿਧਾਨ ਦਿਵਸ’ ਮਨਾਇਆ ਗਿਆ