ਵੈਲਿੰਗਟਨ, 31 ਜਨਵਰੀ – ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ 30 ਜਨਵਰੀ ਨੂੰ ਪ੍ਰੈੱਸ ਰਿਲੀਜ਼ ਜਾਰੀ ਕਰਕੇ ਨਿਊਜ਼ੀਲੈਂਡ ਵਿੱਚ ਰਹਿੰਦੇ ਭਾਰਤੀਆਂ ਨੂੰ ਸੁਚੇਤ ਕੀਤਾ ਹੈ ਕਿ ਜਾਅਲੀ ਫ਼ੋਨ ਕਾਲਾਂ ਰਾਹੀ ਧੋਖੇਬਾਜ਼ ਲੁਟੇਰੇ ਭਾਰਤੀ ਹਾਈ ਕਮਿਸ਼ਨ ਦਾ ਨਾਮ ਤੇ ਫ਼ੋਨ ਨੰਬਰ ਵਰਤ ਕੇ ਲੁੱਟ ਰਹੇ ਹਨ। ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤੀ ਪਾਸਪੋਰਟ ਧਾਰਕਾਂ ਨੂੰ ਤੰਗ ਤੇ ਪਰੇਸ਼ਾਨ ਕਰ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ ਕਿ ਉਨ੍ਹਾਂ ਦੀ ਵੀਜ਼ਾ/ਰੈਜ਼ੀਡੈਂਸੀ ਐਪਲੀਕੇਸ਼ਨ ਰੱਦ ਕਰ ਦਿੱਤੀ ਜਾਵੇਗੀ ਜੇ ਉਹ ਲੋਕ ਉਨ੍ਹਾਂ ਵੱਲੋਂ ਮੰਗੀ ਗਈ ਰਕਮ ਨੂੰ ਖ਼ਾਸ ਬੈਂਕ ਖਾਤੇ ਜਾਂ ਵੈਸਟਰਨ ਯੂਨੀਅਨ ਰਾਹੀ ਜਮ੍ਹਾ ਨਹੀਂ ਕਰਵਾਉਂਦੇ। ਫ਼ੋਨ ਕਾਲ ਕਰਨ ਵਾਲੇ ਧੋਖੇਬਾਜ਼ਾਂ ਵੱਲੋਂ ਜਿਸ ਨੰਬਰ ਰਾਹੀ ਫ਼ੋਨ ਆਉਂਦਾ ਹੈ ਉਹ 04-4736390 ਦਿਸਦਾ ਹੈ ਜੋ ਵੈਲਿੰਗਟਨ ਵਿਚਲੇ ਭਾਰਤੀ ਹਾਈ ਕਮਿਸ਼ਨ ਦਾ ਜਨਰਲ ਫ਼ੋਨ ਨੰਬਰ ਹੈ। ਧੋਖੇਬਾਜ਼ਾਂ ਵੱਲੋਂ ਇਸ ਤਰ੍ਹਾਂ ਦੇ ਡਰਾਵੇ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਹਾਈ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਕਾਲਾਂ ਕਦੀ ਨਹੀਂ ਕਰਦੇ। ਅਜਿਹੀਆਂ ਜਾਅਲੀ ਕਾਲਾਂ ਧੋਖੇਬਾਜ਼ਾਂ ਵੱਲੋਂ ਪੈਸੇ ਠੱਗਣ ਲਈ ਕੀਤੀਆਂ ਜਾ ਰਹੀਆਂ ਹਨ। ਇਸ ਕਰਕੇ ਭਾਰਤੀ ਹਾਈ ਕਮਿਸ਼ਨ ਨੇ ਅਜਿਹੇ ਧੋਖੇਬਾਜ਼ ਲੁਟੇਰੀਆਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ ਅਤੇ ਇਸ ਦੀ ਰਿਪੋਰਟ ਨਿਊਜ਼ੀਲੈਂਡ ਪੁਲਿਸ ਕੋਲ ਕਰਵਾਉਣ ਲਈ ਕਿਹਾ ਹੈ।
Home Page ਭਾਰਤੀ ਹਾਈ ਕਮਿਸ਼ਨ ਨੇ ਭਾਰਤੀਆਂ ਨੂੰ ਜਾਅਲੀ ਫ਼ੋਨ ਕਾਲਾਂ ਤੋਂ ਸੁਚੇਤ ਰਹਿਣ...