ਨਵੀਂ ਦਿੱਲੀ, 27 ਜੂਨ – ਕੋਰੋਨਾਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵੱਧ ਦਾ ਜਾ ਰਿਹਾ ਹੈ। ਭਾਰਤ ਦੁਨੀਆ ਭਰ ਦੇ ਦੇਸ਼ਾਂ ਵਿਚੋਂ 4 ਨੰਬਰ ਉੱਤੇ ਪਹੁੰਚ ਗਿਆ ਹੈ। ਦੇਸ਼ ਭਰ ਵਿੱਚ ‘ਕੋਵਿਡ -19’ ਨਾਲ ਹੁਣ ਤੱਕ 509,446 ਪੀੜਿਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 295,917 ਮਰੀਜ਼ ਠੀਕ ਹੋਏ ਹਨ। ਕੋਰੋਨਾਵਾਇਰਸ ਨਾਲ ਦੇਸ਼ ਵਿੱਚ 15,689 ਲੋਕਾਂ ਦੀ ਮੌਤ ਹੋਈ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 218 ਟੈਰੇਟਰੀ ਵਿੱਚ ਕੋਰੋਨਾਵਾਇਰਸ ਤੋਂ ਪੀੜਤ 9,903,774 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 496,796 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 5,357,153 ਹੈ।
Home Page ਭਾਰਤ ‘ਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 5 ਲੱਖ 9 ਹਜ਼ਾਰ ਤੋਂ...