ਨਵੀਂ ਦਿੱਲੀ, 16 ਅਗਸਤ – ਕੋਰੋਨਾਵਾਇਰਸ ਦਾ ਕਹਿਰ ਭਾਰਤ ਵਿੱਚ ਵੱਧ ਦਾ ਹੀ ਜਾ ਰਿਹਾ ਹੈ ਤੇ ਭਾਰਤ ਦੁਨੀਆ ਦੇ ਕੋਰੋਨਾ ਪੀੜਤ ਦੇਸ਼ਾਂ ਦੀ ਸੂਚੀ ਵਿੱਚ ਰੂਸ ਤੋਂ ਬਾਅਦ 3ਜੇ ਨੰਬਰ ਉੱਤੇ ਹੈ। ਭਾਰਤ ਤੋਂ ਪਹਿਲਾਂ ਸੂਚੀ ਵਿੱਚ ਪਹਿਲੇ ਨੰਬਰ ਉੱਤੇ ਅਮਰੀਕਾ ਤੇ ਦੂਜੇ ਨੰਬਰ ਉੱਤੇ ਬ੍ਰਾਜ਼ੀਲ ਹੈ।
ਭਾਰਤ ਵਿੱਚ ‘ਕੋਵਿਡ -19’ ਨਾਲ ਹੁਣ ਤੱਕ 2,589,208 ਪੀੜਿਤ ਲੋਕ ਦੇ ਕੇਸ ਸਾਹਮਣੇ ਆਏ ਹਨ, ਇਨ੍ਹਾਂ ਦੇ ਹੋਰ ਵਧਣ ਦੀ ਪੂਰੀ-ਪੂਰੀ ਸੰਭਾਵਨਾ ਹੈ। ਭਾਰਤ ਵਿੱਚ ਜਿੱਥੇ ਹੀ 1,860,672 ਮਰੀਜ਼ ਠੀਕ ਹੋਏ ਹਨ, ਉੱਥੇ ਹੀ ਕੋਰੋਨਾਵਾਇਰਸ ਨਾਲ ਦੇਸ਼ ਵਿੱਚ 50,084 ਲੋਕਾਂ ਦੀ ਮੌਤ ਹੋਈ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 218 ਟੈਰੇਟਰੀ ਵਿੱਚ ਕੋਰੋਨਾਵਾਇਰਸ ਤੋਂ ਪੀੜਤ 21,609,815 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 774,139 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 14,598,850 ਹੈ।
Home Page ਭਾਰਤ ‘ਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 25 ਲੱਖ 89 ਹਜ਼ਾਰ ਤੋਂ...