ਨਵੀਂ ਦਿੱਲੀ, 31 ਮਾਰਚ – ਕੋਰੋਨਾਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵਧਦਾ ਜਾ ਰਿਹਾ ਹੈ। ਦੇਸ਼ ਵਿੱਚ ਕੁਲ 1,251 ਮਾਮਲੇ ਹਨ। ਇਸ ਰੋਗ ਤੋਂ 102 ਲੋਕ ਠੀਕ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ 1 ਮਰੀਜ਼ ਨੂੰ ਦੂਜੀ ਜਗ੍ਹਾ ਭੇਜਿਆ ਗਿਆ ਹੈ। ਕੁਲ 49 ਵਿਦੇਸ਼ੀ ਵੀ ਇਸ ਰੋਗ ਤੋਂ ਪੀੜਿਤ ਹਨ। ਕੋਰੋਨਾਵਾਇਰਸ ਨਾਲ ਹੁਣ ਤੱਕ 32 ਦੀ ਮੌਤ ਹੋਈ ਹੈ।
ਭਾਰਤ ਸਰਕਾਰ ਦੇ ਵੱਲੋਂ ਲੋਕਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਇਸ ਦੇ ਫੈਲਣ ਤੋਂ ਰੋਕਣ ਲਈ ਕਈ ਕਦਮ ਵੀ ਚੁੱਕੇ ਗਏ ਹਨ। ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵੀ ਸਰਕਾਰ ਵਾਪਸ ਲਿਆ ਰਹੀ ਹੈ। ਭਾਰਤ ਵਿੱਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ (198) ਤੇ ਕੇਰਲ (202) ਵਿੱਚ ਹਨ, ਜਦੋਂ ਕਿ ਰਾਜਧਾਨੀ ਦਿੱਲੀ ਵਿੱਚ 87, ਕਰਨਾਟਕਾ ‘ਚ 83, ਗੁਜਰਾਤ ‘ਚ 69, ਪੰਜਾਬ ‘ਚ 38, ਤਾਮਿਲਨਾਡੂ ‘ਚ 67, ਯੂਪੀ ‘ਚ 82, ਤੇਲੰਗਾਨਾ ‘ਚ 71, ਰਾਜਸਥਾਨ ‘ਚ 59, ਮੱਧ ਪ੍ਰਦੇਸ ‘ਚ 47, ਜੰਮੂ-ਕਸ਼ਮੀਰ ‘ਚ 48 ਮਾਮਲੇ ਹਨ।
ਗੌਰਤਲਬ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 7,85,709 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 37,686 ਅਤੇ ਰਿਕਵਰ ਹੋਏ 1,65,837 ਮਾਮਲੇ ਸਾਹਮਣੇ ਆਏ ਹਨ।
Home Page ਭਾਰਤ ‘ਚ ਕੋਰੋਨਾਵਾਇਰਸ ਦੇ 1,251 ਮਾਮਲੇ