ਨਵੀਂ ਦਿੱਲੀ, 5 ਅਪ੍ਰੈਲ – ਕੋਰੋਨਾਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵਧਦਾ ਜਾ ਰਿਹਾ ਹੈ। ਦੇਸ਼ ਵਿੱਚ ਕੁਲ 3,374 ਮਾਮਲੇ ਹਨ। ਇਸ ਰੋਗ ਤੋਂ 267 ਲੋਕ ਠੀਕ ਹੋਏ ਹਨ। ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 77 ਦੀ ਮੌਤ ਹੋਈ ਹੈ।
ਭਾਰਤ ਵਿੱਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ‘ਚ 490, ਤਾਮਿਲਨਾਡੂ ‘ਚ 485, ਰਾਜਧਾਨੀ ਦਿੱਲੀ ਵਿੱਚ 445 ਤੇ ਕੇਰਲ ‘ਚ 306 ਹਨ, ਜਦੋਂ ਕਿ ਤੇਲੰਗਾਨਾ ‘ਚ 269, ਯੂਪੀ ‘ਚ 227, ਰਾਜਸਥਾਨ ‘ਚ 200, ਆਂਧਰਾ ਪ੍ਰਦੇਸ 161, ਕਰਨਾਟਕਾ ‘ਚ 144, ਗੁਜਰਾਤ ‘ਚ 105, ਮੱਧ ਪ੍ਰਦੇਸ ‘ਚ 104, ਜੰਮੂ-ਕਸ਼ਮੀਰ ‘ਚ 92, ਵੈਸਟ ਬੰਗਾਲ, ਵੈਸਟ ਬੰਗਾਲ 69, ਪੰਜਾਬ ‘ਚ 65 ਮਾਮਲੇ ਹਨ।
ਦੇਸ਼ ਭਰ ਵਿੱਚ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ ‘ਚ 24, ਗੁਜਰਾਤ ‘ਚ 10, ਤੇਲੰਗਾਨਾ 7, ਮੱਧ ਪ੍ਰਦੇਸ ‘ਚ 6, ਦਿੱਲੀ ‘ਚ 6 ਤੇ ਪੰਜਾਬ ‘ਚ 5 ਹੋਈਆਂ ਹਨ।
ਗੌਰਤਲਬ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 1,196,760 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 64,592 ਅਤੇ ਰਿਕਵਰ ਹੋਏ 243,009 ਮਾਮਲੇ ਸਾਹਮਣੇ ਆਏ ਹਨ।
Home Page ਭਾਰਤ ‘ਚ ਕੋਰੋਨਾਵਾਇਰਸ ਦੇ 3,374 ਪੀੜਿਤ, 77 ਦੀ ਮੌਤ