ਮੁੰਬਈ, 6 ਅਪ੍ਰੈਲ – ਭਾਰਤ ‘ਚ ਵੱਧ ਫੈਲਣ ਵਾਲੇ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ‘ਐਕਸ (XE)’ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਮੁੰਬਈ ਵਿੱਚ ਸਾਹਮਣੇ ਆਇਆ ਹੈ। ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਫਰਵਰੀ ਵਿੱਚ ਦੱਖਣੀ ਅਫ਼ਰੀਕਾ ਤੋਂ ਆਈ ਇੱਕ ਔਰਤ ਵਿੱਚ ਓਮੀਕਰੋਨ ਦਾ ਇਹ ਸਬ-ਵੇਰੀਐਂਟ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਸ ਵਿੱਚ ਇਸ ਬਿਮਾਰੀ ਸਬੰਧੀ ਕੋਈ ਲੱਛਣ ਨਜ਼ਰ ਨਹੀਂ ਆਇਆ ਅਤੇ ਉਹ ਇਸ ਲਾਗ ਤੋਂ ਉੱਭਰ ਚੁੱਕੀ ਸੀ। ਬੀਐੱਮਸੀ ਮੁਤਾਬਿਕ, ਮੁੰਬਈ ਵਿੱਚ 230 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 228 ਓਮੀਕਰੋਨ ਤੋਂ ਪੀੜਤ ਸਨ। ਇਨ੍ਹਾਂ ਵਿੱਚ ਇੱਕ ‘ਐਕਸ’ ਅਤੇ ਇੱਕ ਹੋਰ ਕਿਸਮ ‘ਕਾਪਾ’ ਤੋਂ ਪੀੜਤ ਸੀ।
Home Page ਭਾਰਤ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ‘ਐਕਸ (XE)’ ਦਾ ਪਹਿਲਾ ਮਾਮਲਾ ਸਾਹਮਣੇ...