ਨਵੀਂ ਦਿੱਲੀ, 27 ਅਪ੍ਰੈਲ – ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ ਦੇਸ਼ ਭਰ ਵਿੱਚ ‘ਕੋਵਿਡ -19’ ਨਾਲ ਹੁਣ ਤੱਕ 27,892 ਪੀੜਿਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ, 20,835 ਲੋਕਾਂ ਦਾ ਇਲਾਜ ਜਾਰੀ ਹੈ। ਉੱਥੇ ਹੀ 6,185 ਲੋਕ ਠੀਕ ਹੋਏ ਹਨ। ਕੋਰੋਨਾਵਾਇਰਸ ਨਾਲ ਦੇਸ਼ ਵਿੱਚ 881 ਲੋਕਾਂ ਦੀ ਮੌਤ ਹੋਈ ਹੈ। ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ (8,068) ਦੇ ਮੁੰਬਈ ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਗੁਜਰਾਤ (3,301), ਦਿੱਲੀ (2,918), ਮੱਧ ਪ੍ਰਦੇਸ (2,096), ਰਾਜਸਥਾਨ (2,185), ਤਾਮਿਲਨਾਡੂ (1,800) ਅਤੇ ਉੱਤਰ ਪ੍ਰਦੇਸ (1,800) ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਆਂਧਰਾ ਪਰਦੇਸ ਤੇ ਤੇਲੰਗਾਨਾ ਵਿੱਚ ਵਿੱਚ 1 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
Home Page ਭਾਰਤ ‘ਚ ਕੋਰੋਨਾ ਦੇ ਪੀੜਤਾਂ ਦੀ ਗਿਣਤੀ 27,892 ਤੇ 881 ਲੋਕਾਂ ਦੀ...