ਨਵੀਂ ਦਿੱਲੀ, 15 ਅਪ੍ਰੈਲ – ਕੇਂਦਰੀ ਸਿਹਤ ਮੰਤਰਾਲੇ ਵੱਲੋਂ ‘ਕੋਵਿਡ -19’ ਦੇ ਜਾਰੀ ਤਾਜ਼ਾ ਆਂਕੜਿਆਂ ਮੁਤਾਬਿਕ ਦੇਸ਼ ਭਰ ਵਿੱਚ ਹੁਣ ਤੱਕ 11,439 ਪੀੜਿਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 1,305 ਲੋਕ ਠੀਕ ਹੋਏ ਹਨ ਅਤੇ 377 ਲੋਕਾਂ ਦੀ ਮੌਤ ਹੋਈ ਹੈ। 9,756 ਲੋਕਾਂ ਦਾ ਇਲਾਜ਼ ਜਾਰੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ ਕੋਰੋਨਾ ਨਾਲ 38 ਮੌਤਾਂ ਹੋਈਆਂ ਅਤੇ 1,076 ਨਵੇਂ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਜ਼ਿਆਦਾ ਮਾਮਲੇ ਹਾਲੇ ਤੱਕ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ , ਜਿੱਥੇ ਹੁਣ ਤੱਕ 2,687 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਉਸ ਤੋਂ ਬਾਅਦ ਦਿੱਲੀ ਵਿੱਚ 1,561 ਅਤੇ ਤਾਮਿਲਨਾਡੂ ਵਿੱਚ 1,204 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
Home Page ਭਾਰਤ ‘ਚ ਕੋਰੋਨਾ ਨਾਲ 11,439 ਪੀੜਿਤ ਤੇ 377 ਲੋਕਾਂ ਦੀ ਮੌਤ