ਭਾਰਤ ‘ਚ ਬਜ਼ੁਰਗਾਂ ਦੀ ਆਬਾਦੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ – ਰਿਪੋਰਟ

ਨਵੀਂ ਦਿੱਲੀ, 27 ਸਤੰਬਰ – ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂਐੱਨਐੱਫਪੀਏ) ਦੀ ਨਵੀਂ ਰਿਪੋਰਟ ‘ਇੰਡੀਆ ਏਜਿੰਗ ਰਿਪੋਰਟ 2023’ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਬਜ਼ੁਰਗਾਂ ਦੀ ਆਬਾਦੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸ ਸਦੀ ਦੇ ਮੱਧ ਤੱਕ ਇਹ ਬੱਚਿਆਂ ਦੀ ਆਬਾਦੀ ਨੂੰ ਪਾਰ ਕਰ ਸਕਦੀ ਹੈ।
ਰਿਪੋਰਟ ਵਿੱਚ ਕਿਹਾ ਹੈ ਕਿ ਆਉਣ ਵਾਲੇ ਦਹਾਕਿਆਂ ਵਿੱਚ ਨੌਜਵਾਨ ਭਾਰਤ ਤੇਜ਼ੀ ਨਾਲ ਬੁਢਾਪੇ ਵਾਲੇ ਸਮਾਜ ਵਿੱਚ ਬਦਲ ਜਾਵੇਗਾ। ਭਾਰਤ ਦੁਨੀਆ ਵਿੱਚ ਅੱਲੜਾਂ ਅਤੇ ਨੌਜਵਾਨਾਂ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ। ਯੂਐੱਨਐੱਫਪੀਏ ਦੀ ‘ਇੰਡੀਆ ਏਜਿੰਗ ਰਿਪੋਰਟ 2023’ ਅਨੁਸਾਰ ਕੌਮੀ ਪੱਧਰ ‘ਤੇ ਬਜ਼ੁਰਗਾਂ (60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ) ਦੀ ਹਿੱਸੇਦਾਰੀ 2021 ਵਿੱਚ 10.1% ਸੀ, ਜੋ 2036 ਵਿੱਚ 15% ਅਤੇ 2050 ਵਿੱਚ 20.8% ਤੱਕ ਵਧਣ ਦਾ ਅਨੁਮਾਨ ਹੈ।
ਰਿਪੋਰਟ ਵਿੱਚ ਕਿਹਾ ਹੈ ਕਿ ਸਦੀ ਦੇ ਅੰਤ ਤੱਕ ਦੇਸ਼ ਦੀ ਕੁੱਲ ਆਬਾਦੀ ਵਿੱਚ ਬਜ਼ੁਰਗਾਂ ਦੀ ਗਿਣਤੀ 36% ਤੋਂ ਵੱਧ ਹੋ ਜਾਵੇਗੀ।