ਨਵੀਂ ਦਿੱਲੀ, 13 ਮਈ – ਭਾਰਤ ਦੇ ਡਰੱਗਜ਼ ਰੈਗੂਲੇਟਰ (ਡੀਸੀਜੀਆਈ) ਨੇ 2 ਤੋਂ 18 ਸਾਲ ਦੇ ਉਮਰ ਵਰਗ ‘ਤੇ ਭਾਰਤ ਬਾਇਓਟੈੱਕ ਦੇ ‘ਕੋਵੈਕਸਿਨ’ ਟੀਕੇ ਦੇ ਦੂਜੇ ਤੇ ਤੀਜੇ ਪੜਾਅ ਦੇ ਕਲੀਨੀਕਲ ਟਰਾਇਲਾਂ ਲਈ ਹਰੀ ਝੰਡੀ ਦੇ ਦਿੱਤੀ ਹੈ। ਸ਼ੁਰੂਆਤ ਵਿੱਚ ਇਹ ਟਰਾਇਲ 525 ਸਿਹਤਮੰਦ ਵਾਲੰਟੀਅਰਾਂ ‘ਤੇ ਕੀਤਾ ਜਾਵੇਗਾ। ਟਰਾਇਲ ਦੌਰਾਨ ਪਹਿਲੇ ਦਿਨ, ਜਿਸ ਨੂੰ ਸਿਫ਼ਰ ਦਿਨ ਮੰਨਿਆ ਜਾਵੇਗਾ ਤੇ 28ਵੇਂ ਦਿਨ, ਦੋ ਖ਼ੁਰਾਕਾਂ ਇੰਟਰਮਸਕੁਲਰ ਭਾਵ ਮਾਸਪੇਸ਼ੀਆਂ ਦੇ ਰੂਟ ਰਾਹੀਂ ਦਿੱਤੀਆਂ ਜਾਣਗੀਆਂ।
Home Page ਭਾਰਤ ‘ਚ 2 ਤੋਂ 18 ਸਾਲ ਉਮਰ ਵਰਗ ‘ਤੇ ਕੋਵੈਕਸਿਨ ਟਰਾਇਲ ਲਈ...