ਭਾਰਤ ਦਾ ਗ੍ਰੈਂਡਮਾਸਟਰ ਪ੍ਰਗਯਾਨਾਨੰਦਾ ਵਿਸ਼ਵ ਕੱਪ ਫਾਈਨਲ ’ਚ ਟਾਈਬ੍ਰੇਕਰ ’ਚ ਕਾਰਲਸਨ ਤੋਂ ਹਾਰਿਆ

ਬਾਕੂ (ਅਜ਼ਰਬਾਈਜਾਨ), 24 ਅਗਸਤ – ਭਾਰਤੀ ਨੌਜਵਾਨ ਗ੍ਰੈਂਡਮਾਸਟਰ ਆਰ. ਪ੍ਰਗਯਾਨਾਨੰਦਾ ਸ਼ਤਰੰਜ ਵਿਸ਼ਵ ਕੱਪ 2023 ਦੇ ਫਾਈਨਲ ‘ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਨਾਰਵੇ ਦੇ ਮੈਗਨਸ ਕਾਰਲਸਨ ਤੋਂ ਦੂਜੇ ਟਾਈਬ੍ਰੇਕਰ ਵਿੱਚ ਹਾਰ ਗਿਆ।
ਇਸ ਹਾਰ ਨਾਲ ਭਾਰਤ ਦਾ ਪ੍ਰਗਯਾਨਾਨੰਦਾ ਇਤਿਹਾਸ ਰਚਣ ਅਤੇ ਸਿਰਫ਼ 18 ਸਾਲ ਦੀ ਉਮਰ ਵਿੱਚ ਚੈਂਪੀਅਨ ਬਣਨ ਤੋਂ ਖੁੰਝ ਗਿਆ। ਮੈਗਨਸ ਕਾਰਲਸਨ ਨੇ ਪ੍ਰਗਯਾਨਾਨੰਦਾ ਦੇ ਖਿਲਾਫ ਦੂਜਾ ਟਾਈ-ਬ੍ਰੇਕ ਡਰਾਅ ਕਰਕੇ ਵਿਸ਼ਵ ਕੱਪ ਜਿੱਤਿਆ। ਦੋਵਾਂ ਵਿਚਕਾਰ ਫਾਈਨਲ ਸਕੋਰ, ਕਾਰਲਸਨ – 1.5, ਪ੍ਰਗਯਾਨਾਨੰਦਾ – 0.5
ਪ੍ਰਗਯਾਨਾਨੰਦਾ ਨੇ ਕਾਰਲਸਨ ਨੂੰ ਪਹਿਲੇ ਟਾਈ-ਬ੍ਰੇਕਰ ਤੱਕ ਸਖ਼ਤ ਟੱਕਰ ਦਿੱਤੀ ਪਰ ਦੂਜੇ ਟਾਈ-ਬ੍ਰੇਕਰ ‘ਚ ਕਾਰਲਸਨ ਨੇ ਆਪਣੀ ਖੇਡ ਦੀ ਸ਼ੈਲੀ ਬਦਲ ਦਿੱਤੀ ਅਤੇ ਪ੍ਰਗਯਾਨਾਨੰਦਾ ਇਸ ਨੂੰ ਤੋੜ ਨਹੀਂ ਸਕੇ ਅਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।