ਟੋਕੀਓ, 7 ਅਗਸਤ – ਇੱਥੇ ਭਾਰਤ ਦੇ ਨੀਰਜ ਚੋਪੜਾ ਨੇ ਟੋਕੀਓ ਉਲੰਪਿਕਸ ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਫਾਈਨਲ ਵਿੱਚ ਸੋਨ ਤਗਮਾ ਜਿੱਤ ਲਿਆ। ਉਸ ਨੇ 87.58 ਮੀਟਰ ਜੈਵਲਿਨ ਸੁੱਟ ਕੇ ਭਾਰਤ ਨੂੰ ਇਨ੍ਹਾਂ ਖੇਡਾਂ ਵਿੱਚ ਪਹਿਲਾ ਸੋਨੇ ਦਾ ਤਗਮਾ ਜਿਤਾਇਆ। ਭਾਰਤ ਨੇ ਉਲੰਪਿਕਸ ਅੰਦਰ ਅਥਲੈਟਿਕਸ ਵਿੱਚ ਪਹਿਲੀ ਵਾਰ ਸੋਨੇ ਦਾ ਤਗਮਾ ਜਿੱਤਿਆ ਹੈ। ਨੀਰਜ ਭਾਰਤ ਵੱਲੋਂ ਵਿਅਕਤੀਗਤ ਸੋਨ ਤਗਮਾ ਜਿੱਤਣ ਵਾਲਾ ਦੂਜਾ ਭਾਰਤੀ ਹੈ। ਉਸ ਤੋਂ ਪਹਿਲਾਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਪੇਈਚਿੰਗ ਉਲੰਪਿਕਸ 2008 ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ। ਇਸ ਸੋਨੇ ਦੇ ਤਗਮੇ ਨਾਲ ਭਾਰਤ ਦਾ ਉਲੰਪਿਕਸ ਖੇਡਾਂ ਵਿੱਚ ਹੁਣ ਤੱਕ ਦਾ ਇਹ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ। ਭਾਰਤ ਨੇ ਇਸ ਤੋਂ ਪਹਿਲਾਂ ਕਦੇ ਵੀ ਐਨੇ ਤਗਮੇ ਉਲੰਪਿਕਸ ਵਿੱਚ ਨਹੀਂ ਜਿੱਤੇ। ਭਾਰਤ ਹੁਣ ਤੱਕ ਟੋਕੀਓ ਉਲੰਪਿਕਸ ਵਿੱਚ 1 ਸੋਨ, 2 ਚਾਂਦੀ ਤੇ 4 ਕਾਂਸੀ ਸਣੇ ਕੁੱਲ 7 ਤਗਮੇ ਜਿੱਤ ਚੁੱਕਿਆ ਹੈ।
Athletics ਭਾਰਤ ਦੇ ਨੀਰਜ ਚੋਪੜਾ ਨੇ ਟੋਕੀਓ ਉਲੰਪਿਕਸ ਜੈਵੇਲਿਨ ਥ੍ਰੋਅ ‘ਚ ‘ਸੋਨੇ’ ਦਾ...