ਮੇਜ਼ਬਾਨ ਮਲੇਸ਼ੀਆ ਨੇ ਪਾਕਿਸਤਾਨ ਨੂੰ ਹਰਾ ਖਿਤਾਬ ਜਿੱਤਿਆ
ਮਾਲੱਕਾ (ਮਲੇਸ਼ੀਆ) – ਇੱਥੇ ਹੋਏ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਵਿੱਚ ਮੇਜ਼ਬਾਨ ਮਲੇਸ਼ੀਆ ਪਿਹਲੇ, ਪਾਕਿਸਤਾਨ ਦੂਜੇ ਤੇ ਭਾਰਤ ਤੀਜਰ ਸਥਾਨ ‘ਤੇ ਰਿਹਾ। ਤੀਜੇ ਤੇ ਚੌਥੇ ਸਥਾਨ ਦੇ ਲਈ ਹੋਏ ਮੁਕਾਬਲੇ ਵਿੱਚ ਕਪਤਾਨ ਅਕਾਸ਼ਦੀਪ ਸਿੰਘ ਦੇ ‘ਗੋਲਡਨ ਗੋਲ’ ਦੀ ਬਦੌਲਤ ਭਾਰਤ ਨੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਜਦੋਂ ਕਿ ਮੇਜ਼ਬਾਨ ਮਲੇਸ਼ੀਆ ਨੇ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਖਿਤਾਬ ਜਿੱਤਣ ਦੇ ਨਾਲ ਸੋਨੇ ਤੇ ਪਾਕਿਸਤਾਨ ਨੂੰ ਚਾਂਦੀ ਦੇ ਤਗਮਾ ਨਾਲ ਸਬਰ ਕਰਨਾ ਪਿਆ। ਪਾਕਿਸਤਾਨ ਨੇ ਮੇਜ਼ਬਾਨ ਮਲੇਸ਼ੀਆ ‘ਤੇ ਖਰਾਬ ਰੈਫਰਸ਼ਿਪ ਦਾ ਦੋਸ਼ ਵੀ ਲਾਇਆ। ਤੀਜੇ ਤੇ ਚੌਥੇ ਸਥਾਨ ਦੇ ਲਈ ਹੋਏ ਮੁਕਾਬਲੇ ਦੌਰਾਨ ਮੈਚ ਦੇ ਪਹਿਲੇ ਅੱਧ ਵਿੱਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਦੂਜੇ ਅੱਧ ਵਿੱਚ ਦੱਖਣੀ ਕੋਰੀਆ ਦੀ ਟੀਮ ਦੇ ਯੂ ਸੇਂਗਜੀ ਨੇ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਕੋਰੀਆਈ ਟੀਮ ਨੂੰ ਬੜ੍ਹਤ ਦਿਵਾਈ ਪਰ ਇਸ ਤੋਂ 54ਵੇਂ ਮਿੰਟ ਬਾਅਦ ਹੀ ਭਾਰਤ ਦੇ ਲੰਬੇ ਕੱਦ ਦੇ ਲੋਕੇਸ਼ ਤਿਮਾਨਾ ਨੇ ਮੈਦਾਨ ਗੋਲ ਕਰਕੇ ਟੀਮ ਨੂੰ ਬਰਾਬਰੀ ‘ਤੇ ਲਿਆ ਦਿੱਤਾ। ਉਸ ਤੋਂ ਬਾਅਦ ਭਾਵੇਂ ਭਾਰਤੀ ਟੀਮ ‘ਤੇ ਦੱਖਣੀ ਕੋਰੀਆਈ ਦੇ ਖਿਡਾਰੀਆਂ ਨੇ ਆਪਣੀ ਚੰਗੀ ਟ੍ਰੈਪਿੰਗ ਤੇ ਤੇਜ਼-ਤਰਾਰ ਖੇਡ ਨਾਲ ਦਬਾਅ ਬਣਾਈ ਰੱਖਿਆ। ਪਰ ਉਸ ਦੇ ਬਾਵਜੂਦ ਮੈਚ ਵਾਧੂ
ਸਮੇਂ ਤਕ ਚੱਲਾ ਗਿਆ। ਭਾਰਤ ਨੂੰ ਵਾਧੂ ਸਮੇਂ ਦੇ ਪਹਿਲੇ ਅੱਧ ਵਿੱਚ ਪੈਨਲਟੀ ਕਾਰਨਰ ਪਰ ਅਮਿਤ ਰੋਹਿਦਾਸ ਨੇ ਮੌਕਾ ਗਵਾ ਦਿੱਤਾ। ਵਾਧੂ ਸਮੇਂ ਦੇ ਦੂਸਰੇ ਅੱਧ ਵਿੱਚ ਕਪਤਾਨ ਅਕਾਸ਼ਦੀਪ ਨੇ ਲੋਕੇਸ਼ ਦੇ ਪਾਸ ‘ਤੇ ਜੇਤੂ ‘ਗੋਲਡਨ ਗੋਲ’ ਕਰਕੇ ਟੀਮ ਨੂੰ ਕਾਂਸੇ ਤਗਮਾ ਦਵਾਇਆ। ਇਸ ਤਰ੍ਹਾਂ ਦੋ ਵਾਰ ਦੀ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਜੇੱਤੂ ਭਾਰਤੀ ਟੀਮ ਨੂੰ ਇਸ ਵਾਰ ਕਾਂਸੇ ਦੇ ਤਗਮੇ ਨਾਲ ਸਬਰ ਕਰਨਾ ਪਿਆ।
Uncategorized ਭਾਰਤ ਨੂੰ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ‘ਚ ਤੀਜਾ ਸਥਾਨ