ਰੀਓ ਡੀ ਜਨੇਰੀਓ, 19 ਸਤੰਬਰ – ਰੀਓ ਡੀ ਜਨੇਰੀਓ ‘ਚ ਹੋਏ ਆਈਐੱਸਐੱਸਐੱਫ ਵਿਸ਼ਵ ਕੱਪ ’ਚ ਭਾਰਤ ਨੇ 1 ਸੋਨ ਅਤੇ 1 ਚਾਂਦੀ ਦਾ ਤਗਮਾ ਜਿੱਤਿਆ।
ਟੂਰਨਾਮੈਂਟ ਦੇ ਆਖਰੀ ਦਿਨ ਭਾਰਤ ਦੀ ਨਿਸ਼ਾਨੇਬਾਜ਼ ਨਿਸ਼ਚਲ ਨੇ ਔਰਤਾਂ ਦੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਵਰਗ ਵਿੱਚ ਚਾਂਦੀ ਦਾ ਤਗਗਮਾ ਜਿੱਤਿਆ। ਉਸ ਨੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਆਖਰੀ ਦਿਨ ਭਾਰਤ ਨੂੰ ਦੂਜਾ ਤਗਮਾ ਦਿਵਾਇਆ। ਸੀਨੀਅਰ ਪੱਧਰ ’ਤੇ ਇਹ ਉਸ ਦਾ ਪਹਿਲਾ ਵਿਸ਼ਵ ਕੱਪ ਸੀ। ਉਸ ਨੇ ਫਾਈਨਲ ਵਿੱਚ 458.0 ਅੰਕ ਬਣਾਏ ਅਤੇ ਉਹ ਨਾਰਵੇ ਦੀ ਸਟਾਰ ਨਿਸ਼ਾਨੇਬਾਜ਼ ਜੈਨੇਟ ਹੇਗ ਡੁਏਸਟਡ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਡੁਏਸਟਡ ਏਅਰ ਰਾਈਫਲ ਵਿੱਚ ਮੌਜੂਦਾ ਯੂਰਪੀ ਚੈਂਪੀਅਨ ਹੈ ਅਤੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਉਹ ਪੰਜ ਸੋਨ ਤਗਮਿਆਂ ਸਮੇਤ ਕੁੱਲ 12 ਤਗਮੇ ਜਿੱਤ ਚੁੱਕੀ ਹੈ।
ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਆਖ਼ਰੀ ਦਿਨ ਗੁਰਪ੍ਰੀਤ ਸਿੰਘ ਨੇ ਵੀ ਇੱਕ ਹੋਰ ਮੈਡਲ ਮੁਕਾਬਲੇ ਵਿੱਚ ਹਿੱਸਾ ਲਿਆ ਪਰ ਉਹ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਵਰਗ ਵਿੱਚ 574 ਅੰਕ ਬਣਾ ਕੇ 15ਵੇਂ ਸਥਾਨ ’ਤੇ ਰਿਹਾ।
ਇਸ ਟੂਰਨਾਮੈਂਟ ਵਿੱਚ ਭਾਰਤ ਦੀ 16 ਮੈਂਬਰੀ ਟੀਮ ਨੇ ਰੀਓ ਵਿਸ਼ਵ ਕੱਪ ‘ਚ 1 ਸੋਨ ਅਤੇ 1 ਚਾਂਦੀ ਦਾ ਤਗਗਮਾ ਜਿੱਤਿਆ।
Home Page ਭਾਰਤ ਨੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ‘ਚ 1 ਸੋਨ ਅਤੇ 1 ਚਾਂਦੀ...