ਬੰਗਲੂਰੂ, 3 ਦਸੰਬਰ – ਇਥੇ ਭਾਰਤ ਤੇ ਆਸਟਰੇਲੀਆ ਵਿਚਾਲੇ ਟੀ-20 ਲੜੀ ਦਾ 5ਵਾਂ ਤੇ ਆਖਰੀ ਮੈਚ ਖੇਡਿਆ ਗਿਆ। ਭਾਰਤ ਨੇ ਆਸਟਰੇਲੀਆ ਨੂੰ 6 ਦੌੜਾਂ ਨਾਲ ਹਰਾਇਆ ਕੇ ਇਹ ਲੜੀ 4-1 ਨਾਲ ਜਿੱਤ ਲਈ ਹੈ।
ਆਸਟਰੇਲੀਅਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਇਸ ਮਗਰੋਂ ਭਾਰਤ ਨੇ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਦੇ ਨੁਕਸਾਨ ’ਤੇ 160 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਆਸਟਰੇਲੀਆ ਦੀ ਟੀਮ 8 ਵਿਕਟਾਂ ਦੇ ਨੁਕਸਾਨ ’ਤੇ 154 ਦੌੜਾਂ ਹੀ ਬਣਾ ਸਕੀ। ਟੀਮ ਇੰਡੀਆ ਵੱਲੋਂ ਸ਼੍ਰੇਅਸ ਅਈਅਰ ਨੇ ਸਭ ਤੋਂ ਵਧ 53 ਦੌੜਾਂ ਦਾ ਯੋਗਦਾਨ ਦਿੱਤਾ ਜਦੋਂਕਿ ਆਸਟਰੇਲੀਆ ਤਰਫੋਂ ਬੈੱਨ ਡੀ. ਅਤੇ ਜੇਸਨ ਬੇਹਰੈਨਡੌਰਫ ਨੇ ਦੋ-ਦੋ ਖਿਡਾਰੀ ਆਊਟ ਕੀਤੇ।
Cricket ਭਾਰਤ ਨੇ ਆਸਟਰੇਲੀਆ ਤੋਂ ਟੀ-20 ਲੜੀ 4-1 ਨਾਲ ਜਿੱਤੀ, ਆਸਟਰੇਲੀਆ ਨੂੰ ਆਖਰੀ...