ਮੁਹਾਲੀ – ਇੱਥੇ 23 ਜਨਵਰੀ ਨੂੰ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਗਏ ਚੌਥੇ ਇੱਕ ਦਿਨਾਂ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਾਰ ਕੇ ਜਿੱਥੇ ਲਗਾਤਾਰ ਤੀਜੀ ਜਿੱਤ ਦਰਜ਼ ਕੀਤੀ ਉੱਥੇ ਨਾਲ ਹੀ ਲੜੀ ਉਪਰ ਕਬਜ਼ਾ ਵੀ ਕਰ ਲਿਆ। ਭਾਰਤ ਹੁਣ ਪੰਜ ਮੈਚਾਂ ਦੀ ਲੜੀ ਵਿੱਚ 3-1 ਨਾਲ ਇੰਗਲੈਂਡ ਤੋਂ ਅੱਗੇ ਹੈ।
ਮੁਹਾਲੀ ਵਿਖੇ ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 257 ਦੌੜਾਂ ਬਣਾਈਆਂ। ਜਦੋਂ ਕਿ ਭਾਰਤ ਨੇ 47.3 ਓਵਰ ਵਿੱਚ ਹੀ ੫ ਵਿਕਟਾਂ ਦੇ ਨੁਕਸਾਨ ‘ਤੇ 258 ਦੌੜਾਂ ਬਣਾ ਕੇ ਮੈਚ ਜਿੱਤਣ ਦੇ ਨਾਲ ਲੜੀ ਵੀ ਆਪਣੇ ਨਾਂਅ ਕਰ ਲਈ।
ਜ਼ਿਕਰਯੋਗ ਹੈ ਕਿ ਹੁਣ 27 ਜਨਵਰੀ ਨੂੰ ਧਰਮਸ਼ਾਲਾ ਵਿਖੇ ਆਖਰੀ ਤੇ ਪੰਜਵਾਂ ਮੈਚ ਖੇਡਿਆ ਜਾਣ ਬਾਕੀ ਹੈ ਜੋ ਮਹਿਜ਼ ਇੱਕ ਰਸੀ ਮੈਚ ਹੋਵੇਗਾ ਕਿਉਂਕਿ ਭਾਰਤ ਲੜੀ ਤਾਂ ਪਹਿਲਾਂ ਹੀ ਆਪਣੇ ਨਾਂਅ ਕਰ ਚੁੱਕਾ ਹੈ। ਭਾਰਤ ਦੀ ਇੰਗਲੈਂਡ ‘ਤੇ ਲੜੀ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਇਸ ਜਿੱਤ ਨਾਲ ਭਾਰਤ ਦੀ ਆਈ. ਸੀ. ਸੀ. ਦਰਜਾਬੰਦੀ ਵਿੱਚ ਸੁਧਾਰ ਹੋਇਆ ਹੈ ਤੇ ਭਾਰਤ 120 ਰੇਟਿੰਗ ਅੰਕ ਨਾਲ ਦਰਜਾਬੰਦੀ ਦੇ ਸਿਖਰ ‘ਤੇ ਬੈਠ ਗਿਆ ਹੈ ਜਦੋਂ ਕਿ ਇੰਗਲੈਂਡ ਉਸ ਤੋਂ ਬਾਅਦ 117 ਅੰਕ ਨਾਲ ਦੂਜੇ ਨੰਬਰ ‘ਤੇ ਪੁੱਜ ਗਿਆ ਹੈ।
Sports ਭਾਰਤ ਨੇ ਇੰਗਲੈਂਡ ਤੋਂ ਲੜੀ ਜਿੱਤੀ