ਭਾਰਤ ਨੇ ਇੰਗਲੈਂਡ ਨੂੰ ਆਖ਼ਰੀ ਮੈਚ ਪੰਜ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤੀ

ਮਾਨਚੈਸਟਰ, 17 ਜੁਲਾਈ – ਭਾਰਤ ਨੇ ਅੱਜ ਇੱਥੇ ਆਖ਼ਰੀ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ 259 ਦੌੜਾਂ ’ਤੇ ਆਊਟ ਹੋ ਗਈ। ਕਪਤਾਨ ਜੋਸ ਬਟਲਰ ਨੇ 60 ਅਤੇ ਸਲਾਮੀ ਬੱਲੇਬਾਜ਼ ਜੇਸਨ ਰਾਏ ਨੇ 41 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਹਾਰਦਿਕ ਪਾਂਡਿਆ ਨੇ 24 ਦੌੜਾਂ ਦੇ ਕੇ ਚਾਰ, ਜਦੋਂਕਿ ਯੁਜਵੇਂਦਰ ਚਾਹਲ ਨੇ 60 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਭਾਰਤ ਨੇ ਰਿਸ਼ਭ ਪੰਤ (ਨਾਬਾਦ 125 ਦੌੜਾਂ) ਅਤੇ ਪਾਂਡਿਆ (71 ਦੌੜਾਂ) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ 42.1 ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਲਿਆ। ਇੰਗਲੈਂਡ ਲਈ ਰੀਸ ਟੌਪਲੇ ਨੇ 35 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।