ਨਿਊਜ਼ੀਲੈਂਡ ਨੂੰ ਆਸਟਰੇਲੀਆ ਹੱਥੋਂ 6-2 ਮਿਲੀ ਹਾਰ
ਜੋਹੋਰ ਬਾਹਰੂ – ਇੱਥੇ 19 ਅਕਤੂਬਰ ਨੂੰ ਤਮਨ ਦਾਯਾ ਹਾਕੀ ਸਟੇਡੀਅਮ ਵਿਖੇ ਸੁਲਤਾਨ ਜੋਹੋਰ ਕੱਪ ਹਾਕੀ ਅੰਡਰ-21 ਦੇ ਫਾਈਨਲ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕਿ ਮੁੜ ਖ਼ਿਤਾਬ ਆਪਣਾ ਨਾਂਅ ਕਰ ਲਿਆ ਅਤੇ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਦੋ ਵਾਰ ਸੁਲਤਾਨ ਜੋਹੋਰ ਕੱਪ ਖ਼ਿਤਾਬ ਜਿੱਤਣ ਦਾ ਰਿਕਾਰਡ ਬਣਾ ਦਿੱਤਾ। ਭਾਰਤ ਵੱਲੋਂ ਦੋਵੇਂ ਗੋਲ ਹਰਮਨਪ੍ਰੀਤ ਸਿੰਘ ਨੇ ਪਹਿਲਾ ਅਤੇ ਦੂਜਾ ਜੇਤੂ ਗੋਲ 45ਵੇਂ ਤੇ 90ਵੇਂ ਮਿੰਟ ਕੀਤੇ ਅਤੇ ਇੰਗਲੈਂਡ ਵੱਲੋਂ 1 ਗੋਲ ਸੈਮੂਅਲ ਫ੍ਰੈਂਚ ਨੇ 55ਵੇਂ ਮਿੰਟ ਵਿੱਚ ਕੀਤਾ। ਹਰਮਨਪ੍ਰੀਤ ਨੇ ਦੋ ਪਨੈਲਟੀਆਂ ਨੂੰ ਗੋਲਾਂ ‘ਚ ਤਬਦੀਲ ਕਰਕੇ ਭਾਰਤੀ ਹਾਕੀ ਟੀਮ ਨੂੰ ਖ਼ਿਤਾਬੀ ਜਿੱਤ ਦਿਵਾਈ ਅਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਹਰਮਨਪ੍ਰੀਤ ਸਿੰਘ ਨੇ ਪੂਰੇ ਟੂਰਨਾਮੈਂਟ ਵਿੱਚ 8 ਗੋਲ ਕੀਤੇ ਹਨ।
ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ 6-2 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਨਿਊਜ਼ੀਲੈਂਡ ਦੀ ਟੀਨ ਚੌਥੇ ਨੰਬਰ ਉਪਰ ਰਹੀ ਜਦੋਂ ਕਿ ਮੇਜ਼ਬਾਨ ਮਲੇਸ਼ੀਆ ਨੇ ਪਾਕਿਸਤਾਨ ਨੂੰ ੩-੧ ਨਾਲ ਹਰਾ ਕੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਛੇਵੇਂ ਤੇ ਆਖਰੀ ਸਥਾਨ ‘ਤੇ ਰਿਹਾ ਹੈ।