ਆਈਸੀਸੀ ਟੀ-੨੦ ਕ੍ਰਿਕਟ ਵਿਸ਼ਵ ਕੱਪ
ਮੀਰਪੁਰ (ਬੰਗਲਾਦੇਸ਼) – ਆਈਸੀਸੀ ਟੀ-20 ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ਦੇ 21 ਮਾਰਚ ਦਿਨ ਸ਼ੁੱਕਰਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਲੀਗ ਮੈਚ ਖੇਡਿਆ ਗਿਆ। ਜਿਸ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਆਪਣੀ ਜੇਤੂ ਸ਼ੁਰੂਆਤ ਕੀਤੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਟੀਮ ਨੇ 7 ਵਿਕਟਾਂ ਦੇ ਨੁਕਸਾਨ ‘ਤੇ 130 ਦੌੜਾਂ ਬਣਾਈਆਂ। ਭਾਰਤੀ ਸਪਿੰਨ ਗੇਂਦਬਾਜ਼ਾਂ ਅਮਿਤ ਮਿਸ਼ਰਾ, ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਨੇ ਪਾਕਿਸਤਾਨ ਖਿਡਾਰੀਆਂ ‘ਤੇ ਸ਼ਿਕੰਜਾ ਕੱਸੀ ਰੱਖਿਆ। ਇਨ੍ਹਾਂ ਤਿੰਨਾਂ ਸਪਿੰਨਰਾਂ ਨੇ ਕੁੱਲ 12 ਓਵਰਾਂ ਵਿੱਚ ਸਿਰਫ਼ ੬੩ ਦੌੜਾਂ ਹੀ ਦਿੱਤੀਆਂ। 131 ਦੌੜਾਂ ਦੇ ਟੀਚੇ ਨੂੰ ਸਰ ਕਰਨ ਉੱਤਰੀ ਭਾਰਤੀ ਟੀਮ ਨੇ 18.3 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 131 ਦੌੜਾਂ ਬਣਾ ਕੇ ਪਹਿਲੀ ਜਿੱਤ ਦਰਜ ਕੀਤੀ। ਭਾਰਤ ਵੱਲੋਂ ਸ਼ਿਖਰ ਧਵਨ (30), ਰੋਹਿਤ ਸ਼ਰਮਾ (24) ਦੌੜਾਂ ਬਣਾਈਆਂ। ਦੋਹਾਂ ਨੇ 8 ਓਵਰ ਖੇਡੇ ਅਤੇ ਕੁੱਲ 54 ਦੌੜਾਂ ਜੋੜ ਕੇ ਭਾਰਤ ਨੂੰ ਜਿੱਤ ਦੇ ਰਾਹ ਪਾਇਆ। ਵਿਰਾਟ ਕੋਹਲੀ (36) ਅਤੇ ਸੁਰੇਸ਼ ਰੈਣਾ (35) ਬਣਾ ਕੇ ਜਿੱਤ ਦਰਜ ਕੀਤੀ। ਇਸ ਤਰ੍ਹਾਂ ਭਾਰਤ ਨੇ ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਜਿੱਤ ਹਾਸਲ ਕੀਤੀ ਹੈ।