ਨਵੀਂ ਦਿੱਲੀ, 20 ਸਤੰਬਰ (ਏਜੰਸੀ) – ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਪ੍ਰਚੂਨ ਖੇਤਰ ਵਿੱਚ 51 ਫੀਸਦੀ ਵਿਦੇਸ਼ੀ ਨਿਵੇਸ਼ ਦੇ ਵਿਰੋਧ ਵਿੱਚ ਅੱਜ ਭਾਰਤ ਬੰਦ ਦੇ ਸੱਦੇ ਨਾਲ ਦੇਸ਼ ਲਗਭਗ 12,500 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸੀ. ਆਈ. ਆਈ. ਨੇ ਅੱਜ ਕਿਹਾ ਕਿ ਬੰਦ ਨਾਲ ਹੋਏ ਨੁਕਸਾਨ ਦਾ ਸਹੀ ਅੰਦਾਜ਼ਾ ਲਾਉਣਾ ਭਾਵੇਂ ਮੁਸ਼ਕਿਲ ਹੈ, ਪਰ 12,500 ਕਰੋੜ ਦੇ ਨੁਕਸਾਨ ਦਾ ਅਨੁਮਾਨ ਤਾਂ ਜ਼ਰੂਰ ਹੈ।
ਸੀ. ਆਈ. ਆਈ. ਦਾ ਕਹਿਣਾ ਹੈ ਕਿ ਬੰਦ ਦੌਰਾਨ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਵਪਾਰ ਪ੍ਰਭਾਵਿਤ ਹੋਇਆ। ਦੂਸਰੇ ਪਾਸੇ ਸਰਕਾਰ ਨੇ ਬੰਦ ਨਾਲ 2000 ਕਰੋੜ ਰੁਪਏ ਦੇ ਨੁਕਸਾਨ ਦੀ ਗੱਲ ਆਖੀ ਹੈ। ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਇਸ ਹੜਤਾਲ ਦਾ ਸ਼ੁੱਧ ਪ੍ਰਭਾਵ ਵੱਡਾ ਆਰਥਿਕ ਨੁਕਸਾਨ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਕਿਹਾ ਕਿ ਸੀਮਤ ਵਿਰੋਧ ਸਹੀ ਹੈ, ਪਰ ਇਹ ਇੰਨਾ ਵਿਰੋਧ ਨਹੀਂ ਹੋਣਾ ਚਾਹੀਦਾ ਕਿ ਆਮ ਲੋਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚੇ।
Indian News ਭਾਰਤ ਬੰਦ ਨਾਲ 12,500 ਕਰੋੜ ਦਾ ਨੁਕਸਾਨ