ਨਾਗਪੁਰ – ਇੱਥੇ ਦੇ ਵੀਸੀਏ ਸਟੇਡੀਅਮ ਵਿਖੇ 5 ਮਾਰਚ ਦਿਨ ਮੰਗਲਵਾਰ ਨੂੰ ਮੇਜ਼ਬਾਨ ਭਾਰਤੀ ਟੀਮ ਨੇ ਆਪਣੀ ਸਰਜ਼ਮੀਨ ਉੱਤੇ ਮਹਿਮਾਨ ਟੀਮ ਆਸਟਰੇਲੀਆ ਨੂੰ ਦੂਜੇ ਵਨਡੇ ਵਿੱਚ 8 ਦੌੜਾਂ ਨਾਲ ਹਰਾ ਕੇ ਆਪਣੀ 500ਵੀਆਂ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਭਾਰਤ ਵਨਡੇ ਫਾਰਮੈਟ ਵਿੱਚ ਆਸਟਰੇਲੀਆ ਤੋਂ ਬਾਅਦ 500 ਮੈਚ ਜਿੱਤਣ ਵਾਲਾ ਦੂਜਾ ਦੇਸ਼ ਬਣਾ ਗਿਆ ਹੈ।
ਭਾਰਤ ਦੀ ਇਹ ਓਵਰਆਲ 500ਵੀਆਂ ਵਨਡੇ ਜਿੱਤ ਰਹੀ। 2 ਵਾਰ ਵਨਡੇ ਵਰਲਡ ਕੱਪ ਜਿੱਤ ਚੁੱਕੀ ਭਾਰਤੀ ਟੀਮ ਨੇ ਆਪਣਾ 963ਵਾਂ ਵਨਡੇ ਇੰਟਰਨੈਸ਼ਨਲ ਮੈਚ ਖੇਡਿਆ ਅਤੇ 500ਵੀਆਂ ਜਿੱਤ ਦਰਜ ਕੀਤੀ। ਉਸ ਨੂੰ ਹੁਣ ਤੱਕ 414 ਮੈਚਾਂ ਵਿੱਚ ਹਾਰ ਝੇਲਣੀ ਪਈ ਹੈ, ਉੱਥੇ ਹੀ 40 ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਇਸ ਦੇ ਇਲਾਵਾ ੯ ਮੈਚ ਟਾਈ ਰਹੇ। ਆਸਟਰੇਲੀਆ ਦੇ ਬਾਅਦ ਉਹ 500 ਵਨਡੇ ਮੈਚ ਜਿੱਤਣ ਵਾਲੀ ਦੂਜੀ ਟੀਮ ਬਣੀ।
5 ਵਾਰ ਦੀ ਵਰਲਡ ਕੱਪ ਚੈਂਪੀਅਨ ਰਹੀ ਆਸਟਰੇਲੀਆ ਨੇ ਹੁਣ ਤੱਕ ਕੁਲ 924 ਵਨਡੇ ਇੰਟਰਨੈਸ਼ਨਲ ਮੈਚ ਖੇਡੇ ਹਨ ਜਿਸ ਵਿੱਚੋਂ 558 ਵਿੱਚ ਜਿੱਤ ਦਰਜ ਕੀਤੀ ਹੈ। ਉਸ ਨੂੰ 323 ਵਿੱਚ ਹਾਰ ਝੇਲਣੀ ਪਈ ਜਦੋਂ ਕਿ 34 ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਇਸ ਦੇ ਇਲਾਵਾ 9 ਮੈਚ ਟਾਈ ਰਹੇ। ਪਾਕਿਸਤਾਨ ਨੇ ਹੁਣ ਤੱਕ 479 ਵਨਡੇ ਮੈਚ ਜਿੱਤੇ ਹਨ ਜਦੋਂ ਕਿ ਇਸ ਲਿਸਟ ਵਿੱਚ ਚੌਥੇ ਨੰਬਰ ਉੱਤੇ ਮੌਜੂਦ ਵੈਸਟ ਇੰਡੀਜ਼ ਨੇ 390 ਵਨਡੇ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਨਿਊਜ਼ੀਲੈਂਡ ਨੇ 739 ਵਨਡੇ ਮੈਚ ਖੇਡੇ ਹਨ, 332 ਜਿੱਤੇ, 362 ਹਾਰੇ, 39 ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਅਤੇ 6 ਮੈਚ ਟਾਈ ਰਹੇ।
Cricket ਭਾਰਤ ਵਨਡੇ ਵਿੱਚ 500ਵੀਆਂ ਜਿੱਤ ਦਰਜ ਕਰਨ ਵਾਲਾ ਦੂਜਾ ਦੇਸ਼ ਬਣਿਆ