ਨਵੀਂ ਦਿੱਲੀ, 5 ਅਕਤੂਬਰ – ਭਾਰਤ ਕੋਵਿਡ -19 ਨਾਲ ਸਬੰਧਿਤ ਚਿੰਤਾਵਾਂ ਅਤੇ ਇੰਗਲੈਂਡ ਵਿੱਚ 10 ਦਿਨ ਦੇ ਜ਼ਰੂਰੀ ਇਕਾਂਤਵਾਸ ਕਰ ਕੇ 2022 ਵਿੱਚ ਬਰਮਿੰਘਮ ਵਿਖੇ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੇ ਹਾਕੀ ਮੁਕਾਬਲੇ ਤੋਂ ਪਿੱਛੇ ਹੱਟ ਗਿਆ ਹੈ। ਗੌਰਤਲਬ ਹੈ ਕਿ ਇੰਗਲੈਂਡ ਵੀ ਇਕ ਦਿਨ ਪਹਿਲਾਂ ਇਨ੍ਹਾਂ ਕਾਰਣਾਂ ਦਾ ਹਵਾਲਾ ਦੇ ਕੇ ਭੁਬਨੇਸ਼ਵਰ ਵਿੱਚ ਹੋਣ ਵਾਲੇ ਜੂਨੀਅਰ ਪੁਰਸ਼ ਹਾਕੀ ਵਰਲਡ ਕੱਪ ਤੋਂ ਹੱਟ ਗਿਆ ਸੀ।
ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰ ਨਿੰਗੋਮਬਮ ਨੇ ਫੈਡਰੇਸ਼ਨ ਦੇ ਫ਼ੈਸਲੇ ਤੋਂ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਨੂੰ ਜਾਣੂ ਕਰਵਾ ਦਿੱਤਾ ਹੈ। ਹਾਕੀ ਇੰਡੀਆ ਨੇ ਕਿਹਾ ਹੈ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ (28 ਜੁਲਾਈ ਤੋਂ 8 ਅਗਸਤ) ਅਤੇ ਗਵਾਂਗਜ਼ੂ ਏਸ਼ੀਆਈ ਖੇਡਾਂ (10 ਤੋਂ 25 ਸਤੰਬਰ) ਵਿਚਾਲੇ ਸਿਰਫ਼ 32 ਦਿਨਾਂ ਦਾ ਫ਼ਰਕ ਹੈ ਅਤੇ ਉਹ ਆਪਣੇ ਖਿਡਾਰੀਆਂ ਨੂੰ ਇੰਗਲੈਂਡ ਭੇਜ ਕੇ ਖ਼ਤਰਾ ਨਹੀਂ ਉਠਾਉਣਾ ਚਾਹੁੰਦੇ ਜੋ ਕੋਰੋਨਾਵਾਇਰਸ ਮਹਾਂਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿੱਚ ਸ਼ਾਮਲ ਰਿਹਾ ਹੈ।
ਨਿੰਗੋਬਮ ਨੇ ਲਿਖਿਆ ਹੈ ਕਿ ਏਸ਼ੀਆਈ ਖੇਡਾਂ 2024 ਪੈਰਿਸ ਉਲੰਪਿਕ ਖੇਡਾਂ ਲਈ ਮਹਾਂਦਵੀਪੀਏ ਕੁਆਲੀਫਿਕੇਸ਼ਨ ਮੁਕਾਬਲੇ ਹਨ ਅਤੇ ਏਸ਼ੀਆਈ ਖੇਡਾਂ ਦੀ ਪਹਿਲ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਕੀ ਇੰਡੀਆ ਰਾਸ਼ਟਰਮੰਡਲ ਖੇਡਾਂ ਦੇ ਦੌਰਾਨ ਭਾਰਤੀ ਟੀਮਾਂ ਦੇ ਕਿਸੇ ਖਿਡਾਰੀ ਦੇ ਕੋਵਿਡ -19 ਸੰਕ੍ਰਮਿਤ ਹੋਣ ਦਾ ਜੋਖ਼ਮ ਨਹੀਂ ਲੈ ਸਕਦਾ।
Hockey ਭਾਰਤ ਹਾਕੀ ਟੀਮ 2022 ‘ਚ ਬਰਮਿੰਘਮ ਵਿਖੇ ਹੋਣ ਵਾਲੀ ਰਾਸ਼ਟਰਮੰਡਲ ਖੇਡਾਂ ‘ਚੋਂ...