ਪੰਜਾਬੀ ਮੀਡੀਆ ਕਰਮੀਆਂ ਸਾਹਿਤ ਤੇ ਮਾਤ-ਭਾਸ਼ਾ ‘ਤੇ ਕੀਤੀ ਵਿਚਾਰ
ਆਕਲੈਂਡ 12 ਮਈ (ਹਰਜਿੰਦਰ ਸਿੰਘ ਬਸਿਆਲਾ) – ਪੰਜਾਬੀ ਭਾਸ਼ਾ ਪ੍ਰਤੀ ਘਟਦੇ ਝੁਕਾਅ ਨੂੰ ਵੇਖ ਦੇਸ਼-ਵਿਦੇਸ਼ ਵਸਦੇ ਪੰਜਾਬੀ ਭਾਈਚਾਰੇ ਅਤੇ ਬੁੱਧੀਜੀਵੀ ਲੋਕਾਂ ਨੂੰ ਪੰਜਾਬੀ ਭਾਸ਼ਾ ਦਾ ਅੰਤ ਨੇੜੇ ਆਉਂਦਾ ਜਾਪਦਾ ਰਹਿੰਦਾ ਹੈ, ਪਰ ਇਹ ਪੰਜਾਬੀ ਭਾਸ਼ਾ ਕਦੇ ਨਹੀਂ ਮਰੇਗੀ। ਇਨ੍ਹਾਂ ਗੱਲਾਂ ਦਾ ਦਲੀਲਾਂ ਦੇ ਨਾਲ ਪ੍ਰਗਟਾਵਾ ਕੀਤਾ ਹੈ ਭਾਸ਼ਾ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਸ. ਹਰਨੇਕ ਸਿੰਘ ਢੋਟ ਨੇ। ਉਹ ਆਪਣੇ ਨਿੱਜੀ ਦੌਰੇ ਉਤੇ ਨਿਊਜ਼ੀਲੈਂਡ ਦੌਰੇ ਉਤੇ ਹਨ। ਅੱਜ ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਉਨ੍ਹਾਂ ਦੇ ਸਨਮਾਨ ਵਿਚ ਇਕ ਰਾਤਰੀ ਭੋਜ ਰੱਖਿਆ ਗਿਆ, ਜੋ ਕਿ ਸਾਹਿਤਕ ਬੈਠਕ ਅਤੇ ਪੰਜਾਬੀ ਭਾਸ਼ਾ ਚਿੰਤਨ ਦੇ ਵਿਚ ਬਦਲ ਗਿਆ। ਮੀਡੀਆ ਕਰਮੀਆਂ ਵੱਲੋਂ ਉਨ੍ਹਾਂ ਨੂੰ ਇਕ ਸਨਮਾਨ ਪੱਤਰ ਭੇਟ ਕਰਕੇ ਮਾਣ ਮਹਿਸੂਸ ਕੀਤਾ ਗਿਆ। ਸਾਹਿਤਕ ਲੇਖਕ ਸ. ਸੁਰਿੰਦਰ ਸਿੰਘ ਲੂਥਰਾ ਹੋਰਾਂ ਵੀ ਉਨ੍ਹਾਂ ਨੂੰ ਯਾਦਗਾਰੀ ਨਿਸ਼ਾਨੀ ਭੇਟ ਕੀਤੀ।
ਰਾਤਰੀ ਭੋਜ ਵਿਚ ਸ਼ਾਮਿਲ ਬਜ਼ੁਰਗ ਲੇਖਕ ਸ. ਸੁਰਿੰਦਰ ਸਿੰਘ ਲੂਥਰ, ਪੰਜਾਬੀ ਮੀਡੀਆ ਕਰਮੀ ਸ. ਪਰਮਿੰਦਰ ਸਿੰਘ, ਸ. ਅਮਰਜੀਤ ਸਿੰਘ ਕੂਕ, ਸ. ਬਿਕਰਮਜੀਤ ਸਿੰਘ ਮਟਰਾਂ, ਤਰਨਦੀਪ ਸਿੰਘ ਦਿਓਲ, ਮੁਖਤਿਆਰ ਸਿੰਘ, ਹਰਜੋਤ ਸਿੰਘ, ਅਵਤਾਰ ਟਹਿਣਾ, ਹਰਜਿੰਦਰ ਬਸਿਆਲਾ ਅਤੇ ਸਾਹਿਤਕ ਪ੍ਰੇਮੀ ਗੁਰਦੀਪ ਸਿੰਘ ਲੂਥਰ ਨੇ ਆਪਣੇ-ਆਪਣੇ ਵਿਚਾਰ ਰੱਖੇ। ਨਿਊਜ਼ੀਲੈਂਡ ਦੇ ਵਿਚ ਸਾਹਿਤਕ ਰਚਨਾਵਾਂ ਨੂੰ ਕਿਤਾਬੀ ਰੂਪ ਦੇਣ ਦੇ ਲਈ ਵੀ ਕੀਤੇ ਜਾ ਰਹੇ ਉਪਰਾਲਿਆਂ ਲਈ ਵਿਚਾਰਾਂ ਹੋਈਆਂ। ਡਾ. ਹਰਨੇਕ ਸਿੰਘ ਢੋਟ ਹੋਰਾਂ ਪੰਜਾਬੀ ਭਾਸ਼ਾ ਪ੍ਰਤੀ ਉਨ੍ਹਾਂ ਦੇ ਵਿਭਾਗ ਵੱਲੋਂ ਕੀਤੇ ਜਾ ਰਹੇ ਉਦਮਾਂ ਨੂੰ ਹੋਰ ਨਵੀਨਤਾ ਦੇਣ ਸਬੰਧੀ ਹੋ ਰਹੇ ਯਤਨਾਂ ਨਾਲ ਸਾਂਝ ਪਵਾਈ। ਉਨ੍ਹਾਂ ਅਨੁਸਾਰ ਈ-ਬੁੱਕ ਕਲਚਰ ਦੀ ਸ਼ੁਰੂਆਤ ਵਿਭਾਗ ਵੱਲੋਂ ਹੋ ਚੁੱਕੀ ਹੈ। ਸ਼ਬਦ ਕੋਸ਼ ਅਤੇ ਹੋਰ ਅਜਿਹੇ ਭਾਸ਼ਾ ਦੇ ਪਸਾਰ ਵਾਲੇ ਕਾਰਜਾਂ ਬਾਰੇ ਉਨ੍ਹਾਂ ਜਾਣਕਾਰੀ ਦਿੱਤੀ ਗਈ। ਕਿਤਾਬੀ ਕੰਮਾਂ ਦੇ ਵਿਚ ਉਨ੍ਹਾਂ ਨਿੱਜੀ ਸਹਾਇਤਾ ਦੀ ਪੇਸ਼ਕਸ਼ ਕੀਤੀ। ਪ੍ਰਵਾਸੀਆਂ ਵੱਲੋਂ ਪੰਜਾਬੀ ਭਾਸ਼ਾ ਪ੍ਰਤੀ ਵਧਾਏ ਗਏ ਇਕ ਕਦਮ ਦੇ ਲਈ ਉਨ੍ਹਾਂ 10 ਕਦਮ ਅੱਗੇ ਆ ਕੇ ਸਹਿਯੋਗ ਕਰਨ ਦੀ ਗੱਲ ਆਖੀ। ਲਗਪਗ 2 ਘੰਟੇ ਚੱਲੀ ਇਸ ਸਾਹਿਤਕ ਮਿਲਣੀ ਤੋਂ ਬਾਅਦ ਹਰ ਇਕ ਨੂੰ ਮਾਤ ਭਾਸ਼ਾ ਉਤੇ ਗੱਲ ਕਰਕੇ ਬਹੁਤ ਖੁਸ਼ੀ ਹੋਈ। ਐਨ. ਜ਼ੈਡ. ਇੰਡੀਅਨ ਫਲੇਮ ਤੋਂ ਸ. ਅਮਰੀਕ ਸਿੰਘ, ਰੀਨਾ ਸਿੰਘ, ਅਮਰਜੀਤ ਸਿੰਘ ਲੱਖਾ, ਸ. ਜਰਨੈਲ ਸਿੰਘ ਹਜ਼ਾਰਾ, ਸਰਬਜੀਤ ਸਿੰਘ ਸੋਹੀ ਆਸਟਰੇਲੀਆ, ਗੁਰਪ੍ਰੀਤ ਅਰੋੜਾ, ਸੁਰਜੀਤ ਕੌਰ, ਸੁਰਜੀਤ ਸਿੰਘ ਸੱਚਦੇਵਾ, ਨਵਵਿਵੇਕ ਅਤੇ ਹੋਰ ਕਈ ਸਾਹਿਤਕ ਪ੍ਰੇਮੀਆਂ ਨੇ ਫੇਸ ਬੁਕ ਲਾਈਵ ਉਤੇ ਆਪਣੀ ਹਾਜ਼ਰੀ ਲਗਵਾਈ।
NZ News ਭਾਸ਼ਾ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਡਾ. ਹਰਨੇਕ ਸਿੰਘ ਢੋਟ ਦਾ ਨਿਊਜ਼ੀਲੈਂਡ...