ਤੁਰਕੀਏ, 20 ਫਰਵਰੀ – 18 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਨੂੰ 12 ਦਿਨ ਬੀਤ ਚੁੱਕੇ ਹਨ ਅਤੇ ਬਚਾਅ ਕਰਮਚਾਰੀ ਅਜੇ ਵੀ ਮਲਬੇ ਵਿੱਚ ਜੀਵਨ ਦੀ ਭਾਲ ਕਰ ਰਹੇ ਹਨ। ਮਾਹਿਰ ਇਸ ਗੱਲ ਨਾਲ ਸਹਿਮਤ ਹਨ ਕਿ ਜ਼ਿਆਦਾਤਰ ਲੋਕਾਂ ਨੂੰ ਭੂਚਾਲ ਦੇ 24 ਘੰਟਿਆਂ ਦੇ ਅੰਦਰ ਬਚਾ ਲਿਆ ਜਾਂਦਾ ਹੈ, ਪਰ ਕਈ ਦਿਨਾਂ ਬਾਅਦ ਵੀ ਬਚੇ ਲੋਕਾਂ ਨੂੰ ਲੱਭਣ ਦਾ ਚਮਤਕਾਰ ਬਚਾਓਕਰਤਾਵਾਂ ਨੂੰ ਜਲਦੀ ਕੰਮ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।
ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਕਾਰਣ ਹੁਣ ਤੱਕ 45,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਹਾਲਾਂਕਿ, ਮੌਤਾਂ ਦੀ ਗਿਣਤੀ ਹੋਰ ਵਧਣ ਦੀ ਉਮੀਦ ਹੈ। ਤੁਰਕੀ ਵਿੱਚ ਲਗਭਗ 264,000 ਅਪਾਰਟਮੈਂਟਾਂ ਨੂੰ ਨੁਕਸਾਨ ਪਹੁੰਚਿਆ। ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਅੰਤਰਰਾਸ਼ਟਰੀ ਬਚਾਅ ਟੀਮਾਂ ਭੂਚਾਲ ਪ੍ਰਭਾਵਿਤ ਖੇਤਰ ਤੋਂ ਰਵਾਨਾ ਹੋ ਗਈਆਂ ਹਨ, ਪਰ ਘਰੇਲੂ ਟੀਮਾਂ ਨੇ ਖੋਜ ਮੁਹਿੰਮ ਜਾਰੀ ਰੱਖੀ ਹੋਈ ਹੈ।
278 ਘੰਟਿਆਂ ਬਾਅਦ 40 ਸਾਲਾ ਵਿਅਕਤੀ ਨੂੰ ਬਚਾਇਆ ਗਿਆ
ਬਚਾਅ ਕਰਮੀਆਂ ਨੇ ਭੂਚਾਲ ਤੋਂ 278 ਘੰਟੇ ਬਾਅਦ ਹਾਟੇ ਵਿੱਚ ਇੱਕ 40 ਸਾਲਾ ਵਿਅਕਤੀ ਨੂੰ ਬਚਾਇਆ, ਜਦੋਂ ਕਿ ਅੰਤਾਕਿਆ ਵਿੱਚ 14 ਅਤੇ 34 ਸਾਲ ਦੇ ਦੋ ਵਿਅਕਤੀਆਂ ਨੂੰ ਬਚਾਇਆ ਗਿਆ। ਇਮਾਰਤਾਂ ਦੇ ਮਲਬੇ ‘ਚੋਂ ਜਿੰਗਦਿਆਨ ਨੂੰ ਕੱਢਣ ਦੇ ਯਤਨ ਜਾਰੀ ਹਨ।
ਬਿਮਾਰੀ ਫੈਲਣ ਦਾ ਖ਼ਤਰਾ
ਤੁਰਕੀ-ਸੀਰੀਆ ਵਿੱਚ ਡਾਕਟਰ ਅਤੇ ਮਾਹਿਰ ਭਾਰੀ ਗੰਦਗੀ ਕਾਰਣ ਫੈਲਣ ਵਾਲੀਆਂ ਬਿਮਾਰੀਆਂ ਤੋਂ ਚਿੰਤਤ ਹਨ। ਤੁਰਕੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਖੇਤਰ ਵਿੱਚ ਅੰਤੜੀਆਂ ਅਤੇ ਉੱਪਰਲੇ ਸਾਹ ਦੀ ਲਾਗ ਵਿੱਚ ਵਾਧਾ ਹੋਇਆ ਹੈ, ਪਰ ਸੰਭਾਵਿਤ ਬਿਮਾਰੀਆਂ ਤੋਂ ਬਚਣ ਅਤੇ ਰੋਕਣ ਲਈ ਉਪਾਅ ਕੀਤੇ ਗਏ ਹਨ। ਇਸ ਸਬੰਧੀ ਸਹਾਇਤਾ ਸੰਸਥਾਵਾਂ ਦਾ ਕਹਿਣਾ ਹੈ ਕਿ ਬੁਨਿਆਦੀ ਢਾਂਚੇ ਦੀ ਤਬਾਹੀ ਕਾਰਣ ਬਚੇ ਲੋਕਾਂ ਨੂੰ ਆਉਣ ਵਾਲੇ ਮਹੀਨਿਆਂ ਤੱਕ ਮਦਦ ਦੀ ਲੋੜ ਪਵੇਗੀ।
Home Page ਭੂਚਾਲ ਦੇ 278 ਘੰਟਿਆਂ ਬਾਅਦ 40 ਸਾਲਾ ਵਿਅਕਤੀ ਨੂੰ ਬਚਾਇਆ, ਤੁਰਕੀ ਅਤੇ...