ਅਸੈਕਰਾਮੈਂਟੋ, 4 ਜੁਲਾਈ (ਹੁਸਨ ਲੜੋਆ ਬੰਗਾ) – ਅੱਜ ਅਮਰੀਕਾ ਦੀ ਅਜ਼ਾਦੀ ਦੇ ਮਨਾਏ ਜਾਂਦੇ ਜਸ਼ਨਾਂ ਦੌਰਾਨ ਸ਼ਿਕਾਗੋ ਦੇ ਹਾਈਲੈਂਡ ਪਾਰਕ ਵਿਚ ਆਜ਼ਾਦੀ ਪਰੇਡ ਵਿਚ ਗੋਲੀਬਾਰੀ ਵਿਚ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ। ਪੁਲੀਸ ਦੋਸ਼ੀ ਦੀ ਭਾਲ ਕਰ ਰਹੀ ਹੈ, ਜਿਸ ਨੇ ਕਿਸੇ ਬਿਲਡਿੰਗ ਦੀ ਛੱਤ ਤੋਂ ਗੋਲੀਬਾਰੀ ਕੀਤੀ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਲੇਕ ਕਾਊਂਟੀ ਮੇਜਰ ਕ੍ਰਾਈਮ ਟਾਸਕ ਫੋਰਸ ਦੇ ਬੁਲਾਰੇ ਕ੍ਰਿਸਟੋਫਰ ਕੋਵੇਲੀ ਨੇ ਇਕ ਨਿਊਜ਼ ਕਾਨਫ਼ਰੰਸ ਵਿਚ ਕਿਹਾ ਕਿ ਬੰਦੂਕਧਾਰੀ ਨੇ ਇਕ ਰਾਈਫ਼ਲ ਦੀ ਵਰਤੋਂ ਕਰਦੇ ਹੋਏ ਛੱਤ ਤੋਂ ਪਰੇਡ ਕਰਨ ਵਾਲਿਆਂ ਉੱਤੇ ਗੋਲੀਬਾਰੀ ਕੀਤੀ ਜੋ ਘਟਨਾ ਸਥਾਨ ਤੋਂ ਬਰਾਮਦ ਕੀਤੀ ਗਈ ਹੈ। ਕੋਵੇਲੀ ਨੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਸਿਰਫ਼ ਇੱਕ ਵਿਅਕਤੀ ਸੀ ਅਤੇ ਚੇਤਾਵਨੀ ਦਿੱਤੀ ਕਿ ਉਹ ਅਜੇ ਵੀ ਹਥਿਆਰਬੰਦ ਅਤੇ ਖ਼ਤਰਨਾਕ ਹੋ ਸਕਦਾ ਹੈ। ਪੁਲਿਸ ਨੇ ਪੀੜਤਾਂ ਜਾਂ ਜ਼ਖਮੀਆਂ ਬਾਰੇ ਅਜੇ ਤੱਕ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ, ਜਿਨ੍ਹਾਂ ਨੂੰ ਲਾਗਲੇ ਹਸਪਤਾਲਾਂ ਚ ਭਰਤੀ ਕਰਵਾਇਆ ਗਿਆ ਹੈ।
ਅੱਜ ਪਰੇਡ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਈ ਪਰ ਗੋਲੀ ਚੱਲਣ ਤੋਂ ਬਾਅਦ 10 ਮਿੰਟ ਬਾਅਦ ਇਸ ਨੂੰ ਅਚਾਨਕ ਰੋਕ ਦਿੱਤਾ ਗਿਆ। ਗੋਲੀਬਾਰੀ ਤੋਂ ਬਾਅਦ ਸੈਂਕੜੇ ਪਰੇਡ ਕਰਨ ਵਾਲੇ – ਤੇ ਦੇਖਣ ਵਾਲੇ ਕੁਰਸੀਆਂ, ਬੇਬੀ ਸਟ੍ਰੋਲਰ, ਆਲੀਸ਼ਾਨ ਖਿਡੌਣੇ, ਸਾਈਕਲ ਅਤੇ ਕੰਬਲ ਛੱਡ ਕੇ ਪਰੇਡ ਤੋਂ ਭੱਜ ਗਏ। ਹਫੜਾ-ਦਫੜੀ ਚ ਇੱਥੇ ਸ਼ਾਮਿਲ ਲੋਕ ਆਪਣੇ ਪਰਿਵਾਰਾਂ ਤੋਂ ਵੱਖ ਹੋ ਗਏ , ਉਨ੍ਹਾਂ ਦੀ ਭਾਲ ਕਰ ਰਹੇ ਸਨ। ਲੋਕਾਂ ਨੇ ਆਪਣੀਆਂ ਗੱਡੀਆਂ ਛੱਡੀਆਂ, ਆਪਣੇ ਬੱਚਿਆਂ ਨੂੰ ਫੜ ਕੇ ਇੱਧਰ ਉੱਧਰ ਭੱਜਣ ਲੱਗੇ। ਵੱਖ ਵੱਖ ਹੋਰ ਵੇਰਵੇ ਅਜੇ ਆਉਣੇ ਬਾਕੀ ਹਨ।
Home Page ਮਰੀਕਾ ਚ ਅੱਜ ਆਜ਼ਾਦੀ ਦਿਨ ਤੇ 4 ਜੁਲਾਈ ਦੀ ਪਰੇਡ ‘ਚ ਗੋਲੀਬਾਰੀ...