ਮਲਟੀਕਲਚਰਲ ਨਿਊਜ਼ੀਲੈਂਡ (ਐਮਐੱਨਜ਼ੈੱਡ) ਨਾਲ ਜੁੜੀਆਂ ਕਮਿਊਨਿਟੀਜ਼ ਅਫ਼ਗ਼ਾਨਿਸਤਾਨ ਵਿੱਚ ਵਿਕਸਤ ਹੋ ਰਹੇ ਹਾਲਾਤਾਂ ਤੋਂ ਚਿੰਤਤ ਹਨ

ਵੈਲਿੰਗਟਨ, 27 ਅਗਸਤ – ਮਲਟੀਕਲਚਰਲ ਨਿਊਜ਼ੀਲੈਂਡ (ਐਮਐੱਨਜ਼ੈੱਡ) ਨਾਲ ਜੁੜੀਆਂ ਕਮਿਊਨਿਟੀਜ਼ ਅਫ਼ਗ਼ਾਨਿਸਤਾਨ ਵਿੱਚ ਵਿਕਸਤ ਹੋ ਰਹੇ ਹਾਲਾਤਾਂ ਤੋਂ ਚਿੰਤਤ ਹਨ। ਇਸ ਗੱਲ ਦਾ ਪ੍ਰਗਟਾਵਾ ਐਮਐੱਨਜ਼ੈੱਡ ਦੇ ਪ੍ਰਧਾਨ ਪਾਂਚਾ ਨਰਾਇਣਨ ਨੇ ਕੀਤਾ।
ਐਮਐੱਨਜ਼ੈੱਡ ਵੱਲੋਂ ਕੂਕ ਪੰਜਾਬੀ ਸਮਾਚਾਰ ਨੂੰ ਭੇਜੇ ਪ੍ਰੈੱਸ ਨੋਟ ਵਿੱਚ ਦੱਸਿਆ ਕਿ ਐਮਐੱਨਜ਼ੈੱਡ ਨੇ 26 ਅਗਸਤ ਦਿਨ ਵੀਰਵਾਰ ਦੀ ਸ਼ਾਮ ਨੂੰ ਮਲਟੀਕਲਚਰਲ ਕਮਿਊਨਿਟੀ ਦੇ ਲੀਡਰਸ ਨਾਲ ਇੱਕ ਜ਼ੂਮ ਮੀਟਿੰਗ ਕੀਤੀ। ਜਿਸ ਵਿੱਚ ਅਫ਼ਗ਼ਾਨ ਕਮਿਊਨਿਟੀ ਦੇ ਮੈਂਬਰ ਅਤੇ ਹੋਰ ਕਮਿਊਨਿਟੀਜ਼ ਦੇ ਲੀਡਰਾਂ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਐਮਐੱਨਜ਼ੈੱਡ ਦੇ ਪ੍ਰਧਾਨ ਪਾਂਚਾ ਨਰਾਇਣ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਨਿਊਜ਼ੀਲੈਂਡ ਸਰਕਾਰ ਸਰਗਰਮੀ ਨਾਲ ਮਾਨਵਤਾਵਾਦੀ ਕਾਰਵਾਈ ਸ਼ੁਰੂ ਕਰੇਗੀ। ਅਫ਼ਗ਼ਾਨਿਸਤਾਨ ਵਿੱਚ ਗ੍ਰੀਨ ਜ਼ੋਨ ਬਣਾਉਣ ਅਤੇ 31 ਅਗਸਤ ਦੀ ਸਮਾਂ ਸੀਮਾ ਵਧਾਉਣ ਦੀ ਤੁਰੰਤ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ “ਕਮਿਊਨਿਟੀਆਂ ਤੋਂ ਫੀਡਬੈਕ ਇਹ ਹੈ ਕਿ ਇਸ ਘੱਟ ਸਮੇਂ ਦੇ ਅੰਦਰ ਦੇਸ਼ ਛੱਡਣ ਵਾਲਿਆਂ ਦੀ ਨਿਕਾਸੀ ਦੀਆਂ ਕੋਸ਼ਿਸ਼ਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਅਫ਼ਗ਼ਾਨ ਕਮਿਊਨਿਟੀ ਦੇ ਮੈਂਬਰ ਨੂੰ ਇਸ ਅਸਾਧਾਰਣ ਐਮਰਜੈਂਸੀ ਦੇ ਸਮੇਂ ਦੌਰਾਨ ਆਪਣੇ ਅਜ਼ੀਜ਼ਾਂ ਦੀ ਜਾਨਾਂ ਜਾਣ ਦਾ ਡਰ ਹੈ”। ਐਮਐਨਜ਼ੈੱਡ ਸਥਾਨੀ ਅਫ਼ਗ਼ਾਨ ਕਮਿਊਨਿਟੀ ਨਾਲ ਮਿਲ ਕੇ ਰਿਜਨਲ ਮਲਟੀਕਲਚਰਲ ਕੌਂਸਲਾਂ ਦੇ ਜ਼ਰੀਏ ਨਿਊਜ਼ੀਲੈਂਡ ਦੇ ਆਲੇ ਦੁਆਲੇ ਦੇ ਪਰਿਵਾਰਾਂ ਅਤੇ ਵਿਅਕਤੀਆਂ ਸਹਾਇਤਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ, ‘ਦੋ ਫ਼ੋਨ ਲਾਈਨਾਂ ਪਸ਼ਤੋ ਅਤੇ ਦਾਰੀ ਭਾਸ਼ਾ ਵਿੱਚ ਜ਼ਮੀਨੀ ਮਾਰਗ ਦਰਸ਼ਨ ਅਤੇ ਸਹਾਇਤਾ ਲਈ ਸਥਾਪਤ ਕੀਤੀਆਂ ਜਾ ਰਹੀਆਂ ਹਨ’। ਅਸੀਂ ਵਿਦੇਸ਼ੀ ਮਾਮਲਿਆਂ ਅਤੇ ਵਪਾਰ ਮੰਤਰਾਲੇ, ਇਮੀਗ੍ਰੇਸ਼ਨ ਨਿਊਜ਼ੀਲੈਂਡ ਅਤੇ ਅਮਰੀਕੀ ਦੂਤਾਵਾਸ ਨੂੰ ਅਮਰੀਕੀ ਸਰਕਾਰ ‘ਤੇ 31 ਅਗਸਤ 2021 ਦੀ ਸਮਾਂ ਸੀਮਾ ਵਧਾਉਣ ਲਈ ਦਬਾਓ ਪਾਉਣ ਲਈ ਆਖਦੇ ਹਾਂ। ਇਹ ਵਿਸਥਾਰ ਮਨੁੱਖੀ ਆਫ਼ਤ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ।
ਪਾਂਚਾ ਨਰਾਇਣਨ ਨੇ ਕਿਹਾ ਕਿ ਅਸੀਂ ਨਿਊਜ਼ੀਲੈਂਡ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਹ ਯਕੀਨੀ ਬਣਾਉਣ ਲਈ ਹਰ ਕਾਰਵਾਈ ਕਰੇ ਕਿ ਜਿਨ੍ਹਾਂ ਲੋਕਾਂ ਨੇ ਸਾਡੀ ਹਮਾਇਤ ਕੀਤੀ ਹੈ, ਉਨ੍ਹਾਂ ਦੀ ਜ਼ਰੂਰਤ ਦੇ ਸਮੇਂ ਹੁਣ ਸਹਾਇਤਾ ਕੀਤੀ ਜਾਵੇ। ਇਸ ‘ਚ ਨਿਊਜ਼ੀਲੈਂਡ ਵਿੱਚ ਮੁੜ ਵਸੇਬੇ ਲਈ ਅਫ਼ਗ਼ਾਨਿਸਤਾਨ ਤੋਂ ਸ਼ਰਨਾਰਥੀਆਂ ਨੂੰ ਪ੍ਰਾਪਤ ਕਰਨ ਦੀ ਇੱਕ ਲੰਮੀ ਮਿਆਦ ਦੀ ਰਣਨੀਤੀ ਸ਼ਾਮਲ ਹੋਣੀ ਚਾਹੀਦੀ ਹੈ।