ਪੈਰਿਸ, 25 ਅਕਤੂਬਰ (ਸ. ਦਲਵਿੰਦਰ ਸਿੰਘ ਘੁੰਮਣ) – ਮਹਾਰਾਜਾ ਦਲੀਪ ਸਿੰਘ (6 ਸਤੰਬਰ 1838 – 22 ਅਕਤੂਬਰ 1893) – ਸਿੱਖ ਬਾਦਸ਼ਾਹਤ ਦੇ ਆਖ਼ਰੀ ਵਾਰਸ ਮਹਾਰਾਜਾ ਦਲੀਪ ਸਿੰਘ ਦੀ ਮੌਤ ਪੈਰਿਸ ਦੇ ਇੱਕ ਹੋਟਲ ਵਿੱਚ 22 ਅਕਤੂਬਰ 1893 ਨੂੰ ਹੋਈ ਸੀ। ਹੋਟਲ ਦੀ ਸ਼ਨਾਖ਼ਤ ਹੋਣ ਤੇ ਫਰਾਂਸ ਦੇ ਸਿੱਖਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹਿਲੀ ਵਾਰ 130ਵੀਂ ਬਰਸੀ ‘ਤੇ ਵੱਡੇ ਸਮਾਗਮ ਕੀਤੇ ਗਏ। ਜਿਸ ਵਿੱਚ ਵਿਦੇਸ਼ਾਂ ਵਿੱਚੋਂ ਸਿੱਖ ਵਿਦਵਾਨ, ਚਿੰਤਕ, ਲੀਡਰ ਸਾਹਿਬਾਨ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ। ਸਵੇਰੇ ਹੋਟਲ ਦੇ ਸਾਹਮਣੇ ਸ਼ਰਧਾ ਪੂਰਵਕ ਫੁੱਲਾਂ ਅਤੇ ਮਹਾਰਾਜਾ ਦਲੀਪ ਸਿੰਘ ਦੀ ਤਸਵੀਰ ਰੱਖ ਕੇ ਅਰਦਾਸ ਕੀਤੀ ਗਈ ਅਤੇ ਸਿੱਖਾਂ ਵੱਲੋਂ ਆਪਣੀ ਸਰਕਾਰੇ-ਏ-ਖਾਲਸਾ ਦੇ ਆਖ਼ਰੀ ਵਾਰਸ ਨੂੰ ਸ਼ਬਦੀ ਰੂਪੀ ਯਾਦ ਕੀਤਾ।
ਇਸ ਇਤਿਹਾਸ ਦੀ ਗੱਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਫਰਾਂਸ ਦੇ ਦੌਰਿਆਂ ਦੌਰਾਨ ਹੋਇਆਂ ਮੁਲਾਕਾਤਾਂ, ਚਰਚਾਵਾਂ ਨਾਲ ਚੇਤਨਾ ਪੈਦਾ ਹੋਈ। ਇਸ ਪ੍ਰੋਗਰਾਮ ਨੂੰ ਕਰਨ ਵਿੱਚ ਬਹੁਤ ਉਤਸ਼ਾਹਿਤ ਯੋਗਦਾਨ ਦਿੱਤਾ। ਸ. ਮਾਨ ਦੇ ਪੁਰਖਿਆਂ ਦੇ ਸਿੱਖ ਰਾਜ ਨੂੰ ਦਿੱਤੀਆਂ ਸੇਵਾਵਾਂ ਦੇ ਨਾਲ ਉਸ ਵਕਤ ਫਰਾਂਸ ਦੇ ਸਿੱਖ ਰਾਜ ਵਿੱਚ ਹਮ ਰੁਤਬਾ ਜਰਨੈਲ ਆਲਾਡ ਨਾਲ ਬਹੁਤ ਦੋਸਤਾਨਾ ਸਬੰਧ ਸਨ। ਜੋ ਇਕੱਠੇ ਹੋਏ ਤੇ ਸਿੱਖ ਰਾਜ ਦੀ ਬਿਹਤਰੀ ਲਈ ਕੰਮ ਕਰਦੇ ਰਹੇ।
ਗੁਰਦੁਆਰਾ ਸਿੰਘ ਸਭਾ ਬੌਬੀਨੀ ਪੈਰਿਸ ਵਿਖੇ ਸ਼ਰਧਾਂਜਲੀ ਸਮਾਗਮ ਕੀਤੇ ਗਏ, ਜਿਸ ਵਿੱਚ ਪਾਠ ਦੇ ਭੋਗ ਉਪਰੰਤ ਮਹਾਰਾਜਾ ਦਲੀਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਵਿਦੇਸ਼ਾਂ ਵਿੱਚੋਂ ਸਿੱਖ ਵਿਦਵਾਨ ਸ. ਪ੍ਰਭਸ਼ਰਨਬੀਰ ਸਿੰਘ ਕੈਨੇਡਾ, ਸ. ਜਸਪਾਲ ਸਿੰਘ ਬੈਂਸ ਯੂਕੇ, ਸ. ਰਜਿੰਦਰ ਸਿੰਘ ਚਿੱਟੀ ਯੂਕੇ ਉਚੇਚੇ ਤੌਰ ‘ਤੇ ਪਹੁੰਚੇ। ਪ੍ਰੋਗਰਾਮ ਦੇ ਅਰੰਭ ਵਿੱਚ ਸ. ਚੈਨ ਸਿੰਘ ਫਰਾਂਸ ਨੇ ਸਭ ਨੂੰ ਜੀ ਆਇਆ ਆਖ ਕੇ ਸ਼ੁਰੂਆਤ ਕੀਤੀ ਗਈ। ਸਿੱਖ ਵਿਦਵਾਨ ਸ. ਪ੍ਰਭਸ਼ਰਨਬੀਰ ਸਿੰਘ ਕੈਨੇਡਾ ਦੀ ਹਾਜ਼ਰੀ ਨੇ ਸਮਾਗਮ ਨੂੰ ਬਹੁਤ ਉੱਤਮ ਬਣਾਇਆ। ਸਿੱਖਾਂ ਦੇ ਇਤਿਹਾਸ ਦੀਆਂ ਤੰਦਾਂ ਨੂੰ ਬੀਤੇ ਵਿੱਚ ਹੋਈਆਂ ਗ਼ਲਤੀਆਂ, ਅਜੋਕੀ ਸਿੱਖ ਰਾਜਨੀਤੀ ਤੇ ਧਰਮ ਅਤੇ ਭਵਿੱਖੀ ਰਣਨੀਤੀ ਕਿਹੋ ਜਿਹੀ ਹੋਣ ਨਾਲ ਹੋਂਦ ਨੂੰ ਖ਼ਤਰੇ ਤੋਂ ਬਚਾਇਆ ਜਾ ਸਕੇ। ਇਹ ਮੁੱਖ ਵਿਚਾਰ ਦਾ ਹਿੱਸਾ ਰਿਹਾ। ਸ. ਜਸਪਾਲ ਸਿੰਘ ਬੈਂਸ ਯੂਕੇ ਜੋ ਸੱਤ ਕਿਤਾਬਾਂ ਦੇ ਲੇਖਕ ਹਨ। ਸਿੱਖਾਂ ਦੀ ਵਿਦੇਸ਼ੀ ਰਾਜਨੀਤੀ ਅਤੇ ਸਿੱਖਾਂ ਦੀ ਆਜ਼ਾਦੀ ਲਈ ਕੀਤੇ ਜਾਂ ਹੋ ਰਹੇ ਯਤਨਾਂ ਦੇ ਸਪੱਸ਼ਟ ਲਿਖਾਰੀ ਅਤੇ ਬੁਲਾਰੇ ਹਨ। ਫਰਾਂਸ ਦੇ ਉੱਭਰਦੇ ਨੌਜਵਾਨ ਫ਼ਿਲਮਕਾਰ ਸ. ਨਰਿੰਦਰਪਾਲ ਸਿੰਘ ਚੰਡੋਕ ਨੇ ਆਪਣੇ ਪਾਕਿਸਤਾਨ ਅਤੇ ਦੂਜੇ ਦੇਸ਼ਾਂ ਵਿੱਚ ਇਤਿਹਾਸਕ ਪੱਖਾਂ ਦੇ ਤੁਜ਼ਰਬੇ ਸਾਂਝੇ ਕੀਤੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਕੇ ਦੇ ਸੀਨੀਅਰ ਲੀਡਰ ਸ. ਰਜਿੰਦਰ ਸਿੰਘ ਚਿੱਟੀ ਨੇ ਵਿਚਾਰਾ ਦੀ ਸਾਂਝ ਕੀਤੀ। ਦੇਸ, ਵਿਦੇਸ਼ਾਂ ਵਿੱਚੋਂ ਸਭ ਆਏ ਬੁਲਾਰਿਆਂ ਨੂੰ ਭਾਈ ਸਰਦੂਲ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਨੇ ਸਨਮਾਨ ਪੱਤਰ ਦੇ ਕੇ ਸਿਰੋਪਾਉ ਦੀ ਬਖ਼ਸ਼ਿਆ ਕੀਤੀ। ਅਖੀਰ ਵਿੱਚ ਸ. ਰਘਬੀਰ ਸਿੰਘ ਕੌਹਾੜ ਨੇ ਆਪਣੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕਰਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ।
ਸਮਾਗਮ ਵਿੱਚ ਸਭ ਬੁਲਾਰਿਆਂ ਨੇ ਇਸ ਯਤਨ ਨੂੰ ਬਹੁਤ ਵੱਡਾ ਇਤਿਹਾਸਕ, ਯਾਦਗਾਰੀ ਅਤੇ ਫਰਾਂਸ ਦੇ ਮਹਾਰਾਜਾ ਦਲੀਪ ਸਿੰਘ ਦੀ ਸਿੱਖ ਬਾਦਸ਼ਾਹਤ ਨਾਲ ਸਬੰਧਾਂ ਦੀ ਇਸ ਕੋਸ਼ਿਸ਼ ਨੂੰ ਪਹਿਲ ਕਿਹਾ। ਸਿੱਖ ਰਾਜ ਦੀ ਰਾਜਧਾਨੀ ਲਾਹੌਰ ਦੇ ਪੈਰਿਸ ਨਾਲ ਇਤਿਹਾਸ ਦੇ ਪਹਿਲੂਆਂ ਨੂੰ ਘੋਖਣਾ ਬਹੁਤ ਜ਼ਰੂਰੀ ਦੱਸਿਆ। ਸਿੱਖਾਂ ਦਾ ਫਰਾਂਸ ਨਾਲ ਬਹੁਤ ਵੱਡਾ ਸਬੰਧ ਹੈ। ਸੰਸਾਰ ਜੰਗ ਵਿੱਚ ਵੀ ਸਿੱਖਾਂ ਨੇ ਫਰਾਂਸ ਦੀ ਅਜ਼ਾਦੀ ਵਿੱਚ ਅਹਿਮ ਹਿੱਸਾ ਪਾਇਆ। ਅੱਜ ਵੀ ਜੰਗੀ ਇਤਿਹਾਸਕ ਥਾਵਾਂ ‘ਤੇ ਸਿੱਖਾਂ ਦੇ ਜੁਝਾਰੂ ਪਨ ਦੇ ਨਿਸ਼ਾਨ ਮਿਲਦੇ ਹਨ। ਸਮਾਗਮ ਵਿੱਚ ਪਹੁੰਚੀ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਗੁਰੂਘਰ ਵਿੱਚ ਤਸਵੀਰ ਨੂੰ ਬਹੁਤ ਸਤਿਕਾਰ ਸਾਹਿਤ ਸਸ਼ੋਭਿਤ ਕੀਤਾ ਗਿਆ।
“ਦਮਦਮੀ ਮੰਚ” (ਸਾਹਿਤਕ) ਵੱਲੋਂ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਇੱਕ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਗਈ। ਜਿਸ ਵਿੱਚ ਸੰਗਤਾਂ ਬਹੁਤ ਉਤਸ਼ਾਹ ਨਾਲ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਵੱਡੀ ਤਾਦਾਦ ਵਿੱਚ ਆਪਣੇ ਆਪ ਨਾਲ ਜੁੜਣ ਲਈ ਕਿਤਾਬਾਂ ਦੀ ਖ਼ਰੀਦ ਵੀ ਕੀਤੀ।
ਸ. ਦਲਵਿੰਦਰ ਸਿੰਘ ਘੁੰਮਣ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਯੂਥ ਵੱਲੋਂ ਆਪਣੇ ਸਾਥੀਆਂ ਸ. ਹਰਜਾਪ ਸਿੰਘ ਜਾਪ, ਸ. ਜਗਜੀਤ ਸਿੰਘ ਚੀਮਾ, ਸ. ਜਸਪਾਲ ਸਿੰਘ ਪੰਨੂ, ਸ. ਤਲਵਿੰਦਰ ਸਿੰਘ ਮਾਵੀ, ਸ. ਨਿਹਾਲ ਸਿੰਘ ਸੂਭਾਨਪੁਰ, ਸ. ਬ੍ਰਹਮ ਸਿੰਘ ਪੰਨੂ, ਸ. ਅਜੇਪਾਲ ਸਿੰਘ, ਸ. ਹਰਜਾਪ ਸਿੰਘ ਸੰਘਾ, ਸ. ਤਜਿੰਦਰ ਸਿੰਘ, ਸ. ਸ਼ਰਨਜੀਤ ਸਿੰਘ ਪੂੰਨੀ, ਸ. ਹਰਵਿੰਦਰ ਸਿੰਘ, ਸ. ਸ਼ੇਰ ਸਿੰਘ ਸਮੇਤ ਸਭ ਆਗੂਆਂ ਨੇ ਸੁਚੱਜੇ ਢੰਗ ਨਾਲ ਸਮਾਗਮ ਨੂੰ ਨੇਪਰੇ ਚਾੜ੍ਹਿਆ। ਸ. ਹਰਦੀਪ ਸਿੰਘ ਔਜਲਾ, ਮੋਹਿਤ ਪ੍ਰੀਤ ਸਿੰਘ ਦੀਆਂ ਅਹਿਮ ਸੇਵਾਵਾਂ ਰਹੀਆਂ।
ਸ. ਸਤਨਾਮ ਸਿੰਘ ਘੁੰਮਣ, ਬਲਦੇਵ ਸਿੰਘ ਘੁੰਮਣ, ਸ. ਕੁਲਵੰਤ ਸਿੰਘ, ਸ. ਮਹਿੰਦਰ ਸਿੰਘ ਗੁਰਦੁਆਰਾ ਸਾਹਿਬ ਮੱਖਣ ਸ਼ਾਹ ਲੁਬਾਣਾ, ਸ. ਕਸ਼ਮੀਰਾ ਸਿੰਘ ਗੋਸਲ, ਸ. ਸ਼ਿੰਗਾਰਾ ਸਿੰਘ ਮਾਨ, ਬਾਬਾ ਸਵਿੰਦਰ ਸਿੰਘ, ਸ. ਪਰਮਜੀਤ ਸਿੰਘ ਸੋਹਲ, ਸ. ਸੁਖਵੀਰ ਸਿੰਘ ਕੰਗ, ਸ. ਰਾਜਬੀਰ ਸਿੰਘ ਤੂੰਗ, ਸ. ਬਸੰਤ ਸਿੰਘ ਪੰਜਹੱਥਾ, ਸ. ਬਲਦੇਵ ਸਿੰਘ ਜੋਸ਼ਨ, ਸ. ਰਾਜਬੀਰ ਸਿੰਘ ਖਿੰਡਾ, ਸ. ਜਗਜੀਤ ਸਿੰਘ ਰਾਠੌਰ, ਸ. ਬਲਬੀਰ ਸਿੰਘ ਬਿੱਲਾ ਆਦਿ ਆਗੂਆਂ ਨੇ ਹਾਜ਼ਰੀ ਭਰੀ। ਸਮਾਗਮ ਵਿੱਚ ਸਭ ਸੰਗਤਾਂ, ਸਮੂਹ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਸਮੇਤ ਸਭ ਜਥੇਬੰਦੀਆਂ ਨੇ ਅਹਿਮ ਯੋਗਦਾਨ ਦਿੱਤਾ। ਮੀਡੀਏ ਵੱਲੋਂ ਸੇਵਾ ਰੂਪੀ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਵਿੱਸਰੇ ਨਾਵਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ।
ਇਨ੍ਹਾਂ ਸਾਰੇ ਸਮਾਗਮਾਂ ਦੇ ਸਾਰ ਅਰਥ ਆਪਣੇ ਖੁੱਸੇ ਰਾਜ ਦੀ ਪ੍ਰਾਪਤੀ ਲਈ ਮਹਾਰਾਜੇ ਦੇ ਆਖ਼ਰੀ ਯਤਨਾਂ ਨੂੰ ਪੂਰੇ ਕਰਨ ਲਈ ਕੀਤੇ ਸੰਘਰਸ਼ ਲਈ ਉਨ੍ਹਾਂ ਨੂੰ ਸਿੱਜਦਾ ਕਰਦਾ ਹੈ। ਕੌਮ ਲਈ ਆਪਣੀ ਆਜ਼ਾਦ ਹੋਂਦ ਦੇ ਅਕੀਦੇ, ਇਰਾਦਿਆਂ ਦੇ ਸੱਚੇ ਪਾਂਧੀ ਬਣਨ ਦੀ ਲੋੜ ਹੈ। ਨਵੀਂ ਪੀੜ੍ਹੀ ਦੇ ਮੱਥੇ ‘ਤੇ ਇਹ ਇਤਿਹਾਸ ਲਿਖਣ ਦੀ ਜ਼ਰੂਰਤ ਹੈ। ਨਵੀਂ ਆਸ ਨਾਲ ਸਭ ਦਾ ਧੰਨਵਾਦੀ ਹਾਂ, ਸ. ਦਲਵਿੰਦਰ ਸਿੰਘ ਘੁੰਮਣ।
Home Page ਮਹਾਰਾਜਾ ਦਲੀਪ ਸਿੰਘ ਦੀ ਪੈਰਿਸ ਵਿਖੇ 130ਵੀਂ ਬਰਸੀ ਇਤਿਹਾਸ ਦਾ ਹਿੱਸਾ ਬਣੀ