ਆਕਲੈਂਡ, 19 ਮਾਰਚ – ਆਸਟਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਮਹਿਲਾ ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਜਦੋਂ ਕਿ ਭਾਰਤੀ ਟੀਮ ਦਾ ਸੈਮੀ-ਫਾਈਨਲ ਦਾ ਰਾਹ ਮੁਸ਼ਕਲ ਹੋ ਗਿਆ ਹੈ। ਕਪਤਾਨ ਮਿਤਾਲੀ ਰਾਜ (68 ਦੌੜਾਂ), ਯਾਸਤਿਕ ਭਾਟੀਆ (59 ਦੌੜਾਂ) ਅਤੇ ਹਰਮਨਪ੍ਰੀਤ ਕੌਰ (ਨਾਬਾਦ 57 ਦੌੜਾਂ) ਦੇ ਅਰਧ ਸੈਂਕੜਿਆਂ ਸਦਕਾ ਟੀਮ ਨੇ 50 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 277 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਆਸਟਰੇਲੀਆ ਵੱਲੋਂ ਗੇਂਦਬਾਜ਼ ਡਾਰਸੀ ਬ੍ਰਾਊਨ ਨੇ 3 ਅਤੇ ਕਿੰਗ ਨੇ 2 ਵਿਕਟਾਂ ਲਈਆਂ।
ਭਾਰਤੀ ਟੀਮ ਵੱਲੋਂ ਮਿਲੇ 278 ਦੌੜਾਂ ਦੇ ਟੀਚੇ ਨੂੰ ਸਰ ਕਰਨ ਲਈ ਉੱਤਰੀ ਆਸਟਰੇਲੀਆ ਦੀ ਟੀਮ ਨੇ 49.3 ਓਵਰਾਂ 4 ਵਿਕਟਾਂ ਗੁਆ ਕੇ 280 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਕੇ ਸੈਮੀ-ਫਾਈਨ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ। ਭਾਰਤ ਵੱਲੋਂ ਗੇਂਦਬਾਜ਼ ਪੂਜਾ ਵਸਤਰਕਾਰ ਨੇ 2 ਵਿਕਟਾਂ ਲਈਆਂ।
Cricket ਮਹਿਲਾ ਕ੍ਰਿਕਟ ਵਰਲਡ ਕੱਪ 2022: ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ...