ਆਕਲੈਂਡ, 20 ਮਾਰਚ – ਇੱਥੇ ਦੇ ਈਡਨ ਪਾਰਕ ਮੈਦਾਨ ਵਿੱਚ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਮੇਜ਼ਬਾਨ ਨਿਊਜ਼ੀਲੈਂਡ ਨੂੰ ਵੁਮੈਨ ਕ੍ਰਿਕਟ ਵਰਲਡ ਕੱਪ ਦੇ ਆਪਣੇ ਮੁਕਾਬਲੇ ਵਿੱਚ 1 ਵਿਕਟਾਂ ਨਾਲ ਹਰਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੇਜ਼ਬਾਨ ਨਿਊਜ਼ੀਲੈਂਡ ਦੀ ਟੀਮ ਨੇ 48.5 ਓਵਰਾਂ ਵਿੱਚ 10 ਵਿਕਟਾਂ ਗੁਆ ਕੇ 203 ਦੌੜਾਂ ਬਣਾਈਆਂ। ਜਿਸ ਵਿੱਚ ਕੀਵੀ ਬੱਲੇਬਾਜ਼ ਮੈਡੀ ਗ੍ਰੀਨ ਨੇ 52, ਸੋਫ਼ੀ ਡਿਵਾਈਨ ਨੇ 41, ਐਮਲੀ ਕੇਰ ਤੇ ਏਮੀ ਸੈਟਰਵੇਟ ਨੇ 24-24 ਅਤੇ ਸੂਜੀ ਵੇਟ ਨੇ 22 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਗੇਂਦਬਾਜ਼ ਕੇਟੀ ਕਰੋਸ ਤੇ ਸੋਫ਼ੀ ਈਕਲਸਟੋਨ ਨੇ 3-3 ਅਤੇ ਚਾਰਲੋਟ ਡੀਨ ਨੇ 2 ਵਿਕਟ ਲਏ।
ਕੀਵੀ ਟੀਮ ਵੱਲੋਂ ਮਿਲੇ 204 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਦੀ ਟੀਮ ਨੇ 47.2 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 204 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇੰਗਲੈਂਡ ਵੱਲੋਂ ਬੱਲੇਬਾਜ਼ ਨੈਟਲੀ ਸਾਇਵਰ ਨੇ 61, ਹੀਥਰ ਨਾਈਟ ਨੇ 42 ਅਤੇ ਸੋਫੀਆ ਡੰਕਲੇ ਨੇ 33 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਗੇਂਦਬਾਜ਼ ਫਰਾਂਸਿਸ ਮੈਕੇ ਨੇ 4 ਅਤੇ ਜੇਸ ਕੇਰ ਨੇ 2 ਵਿਕਟਾਂ ਲਈਆਂ।
Cricket ਮਹਿਲਾ ਕ੍ਰਿਕਟ ਵਰਲਡ ਕੱਪ 2022: ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 1 ਵਿਕਟ ਨਾਲ...