ਮਹਿਲਾ ਵਰਲਡ ਕੱਪ 2022: ਭਾਰਤ ਨੇ ਵੈਸਟ ਇੰਡੀਜ਼ ਨੂੰ 155 ਦੌੜਾਂ ਨਾਲ ਹਰਾਇਆ

ਹੈਮਿਲਟਨ, 12 ਮਾਰਚ – ਇੱਥੇ ਸ਼ਨੀਵਾਰ ਨੂੰ ਭਾਰਤੀ ਟੀਮ ਨੇ ਵੈਸਟ ਇੰਡੀਜ਼ ਨੂੰ 155 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਮਹਿਲਾ ਟੀਮ ਵੱਲੋਂ ਜਿੱਤ ਦਾ ਸਿਹਰਾ ਸਮ੍ਰਿਤੀ ਮੰਧਾਨਾ (123) ਅਤੇ ਉਪ ਕਪਤਾਨ ਹਰਮਨਪ੍ਰੀਤ ਕੌਰ (109) ਸਿਰ ਬੱਝਦਾ ਹੈ, ਇਨ੍ਹਾਂ ਦੋਵਾਂ ਨੇ ਆਪਣਾ-ਆਪਣਾ ਸੈਂਕੜਾ ਮਾਰਨ ਦੇ ਨਾਲ 184 ਦੌੜਾਂ ਸੀ ਸ਼ਾਂਝੇਦਾਰੀ ਕੀਤੀ।
ਭਾਰਤੀ ਟੀਮ ਨੇ ਪਹਿਲਾਂ ਖੇਡ ਦੇ ਹੋਏ ਨਿਰਧਾਰਿਤ 50 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 317 ਦੌੜਾਂ ਬਣਾਈਆਂ। ਜਦੋਂ ਕਿ ਇਸ ਦੇ ਜਵਾਬ ਵਿੱਚ ਵੈਸਟ ਇੰਡੀਜ਼ ਦੀ ਟੀਮ 40 ਓਵਰਾਂ ਵਿੱਚ 162 ਦੌੜਾਂ ‘ਤੇ ਹੀ ਢੇਰ ਹੋ ਗਈ ਅਤੇ 155 ਦੌੜਾਂ ਨਾਲ ਹਾਰ ਗਈ। ਭਾਰਤੀ ਖਿਡਾਰਨਾਂ ਸਮ੍ਰਿਤੀ ਮੰਧਾਨਾ ਅਤੇ ਉਪ ਕਪਤਾਨ ਹਰਮਨਪ੍ਰੀਤ ਕੌਰ ਨੂੰ ਸਾਂਝੇ ਤੌਰ ‘ਤੇ ‘ਪਲੇਅਰ ਆਫ਼ ਦਾ ਮੈਚ’ ਨਾਲ ਸਨਮਾਨਿਤ ਕੀਤਾ ਗਿਆ।
ਇਸ ਵੱਡੀ ਜਿੱਤ ਨਾਲ ਭਾਰਤੀ ਟੀਨ ਸਿਖਰ ‘ਤੇ ਪਹੁੰਚ ਗਈ ਹੈ ਜਦੋਂ ਕਿ ਭਾਰਤ ਦਾ ਟੌਰੰਗਾ ਵਿਖੇ 16 ਮਾਰਚ ਨੂੰ ਇੰਗਲੈਂਡ ਤੇ ਆਕਲੈਂਡ ਵਿਖੇ 19 ਮਾਰਚ ਨੂੰ ਆਸਟਰੇਲੀਆ ਨਾਲ ਚਣੌਤੀ ਭਰੇ ਮੈਚ ਹੋਣੇ ਹਨ।