ਟੌਰੰਗਾ, 4 ਮਾਰਚ – ਇੱਥੇ ਮਾਊਂਟ ਮਾਂਗਨੁਈ ਵਿਖੇ ਵੈਸਟ ਇੰਡੀਜ਼ ਦੀ ਖਿਡਾਰਨ ਹੇਲੀ ਮੈਥਿਊਜ਼ ਬੱਲੇ ਅਤੇ ਗੇਂਦ ਨਾਲ ਕਲਾਮ ਦਿਖਾ ਕੇ ਮੇਜ਼ਬਾਨ ਨਿਊਜ਼ੀਲੈਂਡ ਨੂੰ ਰੋਮਾਂਚਕ ਮੁਕਾਬਲੇ ਵਿੱਚ 3 ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਕ੍ਰਿਕਟ ਵਰਲਡ ਕੱਪ 2022 ਦੀ ਮੁਹਿੰਮ ਦੀ ਚੰਗੀ ਸ਼ੁਰੂਆਤ ਕੀਤੀ।
ਮੇਜ਼ਬਾਨ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਵੈਸਟ ਇੰਡੀਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 259 ਦੌੜਾਂ ਬਣਾਈਆਂ, ਵੈਸਟ ਇੰਡੀਜ਼ ਵੱਲੋਂ ਹੇਲੀ ਮੈਥਿਊਜ਼ ਦੀਆਂ 119 ਦੌੜਾਂ ਅਤੇ ਚੇਡੀਅਨ ਨੇਸ਼ਨ ਨੇ 36 ਦੌੜਾਂ ਬਣਾਈਆਂ। ਕੀਵੀ ਗੇਂਦਬਾਜ਼ ਲੀਅ ਤਾਹੂਹੂ ਨੇ 3 ਅਤੇ ਜੇਸ ਕੇਰ ਨੇ 2 ਵਿਕਟਾਂ ਲਈਆਂ।
ਵੈਸਟ ਇੰਡੀਜ਼ ਵੱਲੋਂ ਮਿਲੇ 260 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਉੱਤਰੀ ਨਿਊਜ਼ੀਲੈਂਡ ਟੀਮ ਦੀ 50 ਓਵਰਾਂ ਵਿੱਚ 256 ਦੌੜਾਂ ਹੀ ਬਣਾ ਸਕੀ ਅਤੇ 3 ਦੌੜਾਂ ਦੇ ਫ਼ਰਕ ਤੋਂ ਮੈਚ ਹਾਰ ਗਈ। ਕੀਵੀ ਟੀਮ ਵੱਲੋਂ ਸੋਫ਼ੀ ਡਿਵਾਈਨ ਨੇ 108 ਅਤੇ ਕੇਟੀ ਨੇ 44 ਦੌੜਾਂ ਦੀ ਪਾਰੀ ਖੇਡੀ ਜੋ ਮੈਚ ਜਿਤਾ ਨਾ ਸਕੀਆਂ। ਵੈਸਟ ਇੰਡੀਜ਼ ਟੀਮ ਵੱਲੋਂ ਗੇਂਦਬਾਜ਼ ਹੇਲੀ ਮੈਥਿਊਜ਼ ਤੇ ਡਿਆਂਡਰਾ ਡੌਟਿਨ ਨੇ 2-2 ਵਿਕਟ ਹਾਸਿਲ ਕੀਤੇ। ਵੈਸਟ ਇੰਡੀਜ਼ ਦੀ ਖਿਡਾਰਨ ਹੇਲੀ ਮੈਥਿਊਜ਼ ਨੂੰ ‘ਪਲੇਅਰ ਆਫ਼ ਦਿ ਮੈਚ’ ਐਲਾਨਿਆ ਗਿਆ।
Cricket ਮਹਿਲਾ ਵਰਲਡ ਕੱਪ 2022: ਵੈਸਟ ਇੰਡੀਜ਼ ਨੇ ਨਿਊਜ਼ੀਲੈਂਡ ਨੂੰ ਉਦਘਾਟਨੀ ਮੈਚ 3...