ਐਮਸਟਰਡਮ, 13 ਜੁਲਾਈ – ਇੱਥੋਂ ਦੇ ਵੈਗਨਰ ਸਟੇਡੀਅਮ ਵਿਖੇ ਮਹਿਲਾ ਹਾਕੀ ਵਰਲਡ ਕੱਪ ਦੇ ਹੋਏ ਕੁਆਟਰ ਫਾਈਨਲ ਮੁਕਾਬਲੇ ਵਿੱਚ ਜਰਮਨੀ ਤੋਂ 1-0 ਗੋਲ ਦੇ ਫ਼ਰਕ ਨਾਲ ਹਾਰ ਕੇ ਨਿਊਜ਼ੀਲੈਂਡ ਦੀ ਬਲੈਕ ਸਟਿੱਕਸ ਟੀਮ ਵਰਲਡ ਕੱਪ ਦੀ ਦੌੜ ‘ਚੋਂ ਬਾਹਰ ਹੋ ਗਈ।
ਜਰਮਨੀ ਨੇ ਬਲੈਕ ਸਟਿੱਕਸ ਦੀ ਖ਼ਰਾਬ ਸ਼ੁਰੂਆਤ ਦਾ ਪੂਰਾ ਫ਼ਾਇਦਾ ਚੁੱਕਿਆ। ਜਰਮਨੀ ਨੂੰ ਦੋ ਪੈਨਲਟੀ ਕਾਰਨਰ ਮਿਲਣ ਦੇ ਬਾਵਜੂਦ ਨਿਊਜ਼ੀਲੈਂਡ ਦੀ ਡਿਫੈਂਸ ਨੇ ਪਹਿਲੇ ਕੁਆਰਟਰ ਤੱਕ ਸਕੋਰ ਨੂੰ ਬਰਾਬਰੀ ‘ਤੇ ਰੋਕੀ ਰੱਖਿਆ। ਪਰ ਦੂਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਬਲੈਕ ਸਟਿੱਕਸ ਦੀ ਮਿਡਫੀਲਡਰ ਆਲੀਆ ਜੈਕਸ ਨੂੰ ਗ੍ਰੀਨ ਕਾਰਡ ਦਿੱਤੇ ਜਾਣ ਤੋਂ ਤੁਰੰਤ ਬਾਅਦ ਜਰਮਨੀ ਲਈ 16ਵੇਂ ਮਿੰਟ ਵਿੱਚ ਲੇਨਾ ਮਿਸ਼ੇਲ ਦੁਆਰਾ ਗੋਲ ਕੀਤਾ ਗਿਆ, ਜਿਸ ਨੇ ਜਰਮਨੀ ਨੂੰ ਸੈਮੀਫਾਈਨਲ ‘ਚ ਪਹੁੰਚਾਇਆ ਤੇ ਨਿਊਜ਼ੀਲੈਂਡ ਦਾ ਵਰਲਡ ਕੱਪ ਜਿੱਤਣ ਦਾ ਸੁਪਨਾ ਤੋੜ ਦਿੱਤਾ।
ਜਰਮਨੀ ਨੇ ਪਹਿਲੇ ਹਾਫ਼ ਵਿੱਚ ਆਪਣਾ ਦਬਦਬਾ ਬਣਾਈ ਰੱਖਿਆ, ਜਿਸ ਵਿੱਚ ਉਨ੍ਹਾਂ ਨੇ ਚਾਰ ਹੋਰ ਪੈਨਲਟੀ ਕਾਰਨਰ ਹਾਸਿਲ ਕੀਤੇ ਪਰ ਨਿਊਜ਼ੀਲੈਂਡ ਦੀ ਗੋਲ-ਕੀਪਰ ਬਰੂਕ ਰੌਬਰਟਸ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਵੀ ਗੋਲ ‘ਚ ਬਦਲਣ ਨਹੀਂ ਦਿੱਤਾ। ਬਲੈਕ ਸਟਿੱਕਸ ਦੂਜੇ ਹਾਫ਼ ਵਿੱਚ ਬਿਹਤਰ ਸਨ ਅਤੇ ਤੀਜੇ ਕੁਆਰਟਰ ਵਿੱਚ ਦੇਰ ਨਾਲ ਖੇਡ ਦਾ ਆਪਣਾ ਪਹਿਲਾ ਪੈਨਲਟੀ ਕਾਰਨਰ ਹਾਸਿਲ ਕੀਤਾ, ਪਰ ਓਲੀਵੀਆ ਮੈਰੀ, ਜੋ ਨਿਊਜ਼ੀਲੈਂਡ ਲਈ ਆਪਣਾ 250ਵਾਂ ਟੈੱਸਟ ਖੇਡ ਰਹੀ ਸੀ, ਉਸ ਨੂੰ ਗੋਲ ‘ਚ ਨਹੀਂ ਬਦਲ ਸਕੀ। ਮੈਰੀ ਨੂੰ ਚੌਥੇ ਕੁਆਰਟਰ ਵਿੱਚ ਗੋਲ ਕਰਨ ਦਾ ਇੱਕ ਹੋਰ ਮੌਕਾ ਮਿਲਿਆ ਪਰ ਨਥਾਲੀ ਕੁਬਲਸਕੀ ਦੁਆਰਾ ਇੱਕ ਮਜ਼ਬੂਤ ਬਚਾਓ ਦੁਆਰਾ ਉਸ ਨੂੰ ਨਕਾਰ ਕਰ ਦਿੱਤਾ ਗਿਆ।
ਨਿਊਜ਼ੀਲੈਂਡ ਨੂੰ ਮੈਚ ਦੇ ਅੰਤ ਵਿੱਚ ਆਖ਼ਰੀ ਧੱਕਾ ਉਸ ਵੇਲੇ ਲੱਗਾ ਜਦੋਂ ਜਰਮਨੀ ਨੇ ਦੋ ਖਿਡਾਰੀਆਂ ਨੂੰ ਗ੍ਰੀਨ ਕਾਰਡ ਦਿੱਤਾ ਗਿਆ, ਪਰ ਨਿਊਜ਼ੀਲੈਂਡ ਟੀਮ ਇਸ ਦਾ ਫ਼ਾਇਦਾ ਨਹੀਂ ਉਠਾ ਸਕੀ ਤੇ ਵਰਲਡ ਕੱਪ ਦੀ ਦੌੜ ‘ਚੋਂ ਬਾਹਰ ਹੋ ਗਈ।
ਹੁਣ ਸੈਮੀਫਾਈਨਲ ‘ਚ ਜਰਮਨੀ ਦਾ ਸਾਹਮਣਾ ਇੰਗਲੈਂਡ ਜਾਂ ਅਰਜਨਟੀਨਾ ਨਾਲ ਹੋਵੇਗਾ।
ਬਲੈਕ ਸਟਿੱਕਸ ਹੁਣ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਖੇ ਸ਼ੁਰੂ ਹੋਣ ਵਾਲੀਆਂ ਕਾਮਨਵੈਲਥ ਗੇਮਜ਼ ਦੌਰਾ 29 ਜੁਲਾਈ ਨੂੰ ਕੀਨੀਆ ਵਿਰੁੱਧ ਆਪਣੇ ਸ਼ੁਰੂਆਤੀ ਮੈਚ ਨਾਲ ਆਪਣੇ ਖ਼ਿਤਾਬ ਦਾ ਬਚਾਓ ਕਰੇਗੀ।
Hockey ਮਹਿਲਾ ਹਾਕੀ ਵਰਲਡ ਕੱਪ 2022: ਜਰਮਨੀ ਨੇ ਨਿਊਜ਼ੀਲੈਂਡ ਨੂੰ ਕੁਆਟਰ ਫਾਈਨ ‘ਚ...