ਸਿਡਨੀ, 23 ਮਾਰਚ – ਆਸਟਰੇਲੀਆ ਦੀ 25 ਸਾਲ ਦੀ ਵਿਸ਼ਵ ਨੰਬਰ ਇੱਕ ਟੈਨਿਸ ਖਿਡਾਰਨ ਐਸ਼ਲੇ ਬਾਰਟੀ ਨੇ ਖੇਡ ਤੋਂ ਸੰਨਿਆਸ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਤਿੰਨ ਵਾਰ ਦੇ ਗ੍ਰੈਂਡ ਸਲੈਮ ਜੇਤੂ ਬਾਰਟੀ ਦੇ ਫ਼ੈਸਲੇ ਨੇ ਸੋਸ਼ਲ ਮੀਡੀਆ ਰਾਹੀ ਇਸ ਦੀ ਜਾਣਕਾਰੀ ਦਿੱਤਾ ਹੈ, ਉਨ੍ਹਾਂ ਕਿਹਾ ਕਿ ਉਹ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਅਜਿਹਾ ਕਰ ਰਹੀ ਹੈ। ਬਾਰਟੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ ਕਿ ਮੈਂ ਬਹੁਤ ਖ਼ੁਸ਼ ਹਾਂ ਅਤੇ ਤਿਆਰ ਹਾਂ। ਮੈਂ ਇਸ ਪਲ ਨੂੰ ਆਪਣੇ ਦਿਲ ਵਿੱਚ ਜਾਣਦੀ ਹਾਂ ਅਤੇ ਇੱਕ ਮਨੁੱਖ ਦੇ ਤੌਰ ‘ਤੇ ਮੈਨੂੰ ਪਤਾ ਹੈ ਕਿ ਇਹ ਠੀਕ ਹੈ।
ਬਾਰਟੀ ਨੇ ਸਾਲ 2019 ਵਿੱਚ ਫਰੈਂਚ ਓਪਨ ਜਿੱਤਿਆ ਸੀ। ਉਹ ਉਸ ਦਾ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਸੀ। ਇਸ ਦੇ ਬਾਅਦ ਲੰਘੇ ਸਾਲ ਉਸ ਨੇ ਵਿੰਬਲਡਨ ਵੀ ਜਿੱਤਿਆ ਸੀ। ਇਸ ਸਾਲ ਜਨਵਰੀ ਵਿੱਚ ਆਸਟਰੇਲੀਅਨ ਓਪਨ ਵੀ ਜਿੱਤਿਆ ਅਤੇ 44 ਸਾਲ ਵਿੱਚ ਉਹ ਪੁਰਸ਼ ਅਤੇ ਮਹਿਲਾ ਕਿਸੇ ਵਰਗ ਵਿੱਚ ਵੀ ਆਸਟਰੇਲੀਅਨ ਓਪਨ ਜਿੱਤਣ ਵਾਲੀਆਂ ਪਹਿਲੀ ਖਿਡਾਰੀ ਬਣੀ।
Home Page ਮਹਿਜ਼ 25 ਸਾਲ ਦੀ ਉਮਰ ‘ਚ ਦੁਨੀਆ ਦੀ ਨੰਬਰ ਇੱਕ ਮਹਿਲਾ ਖਿਡਾਰਨ...