ਮਹੱਤਵਪੂਰਣ ਚੇਤਾਵਨੀ: ਤੁਸੀਂ ਐਨਜ਼ੈੱਡ ਸਿਟੀਜ਼ਨ ਹੋ, ਆਪਣਾ ਪੁਰਾਣਾ ਭਾਰਤੀ ਪਾਸਪੋਰਟ ਕੋਲ ਰੱਖਿਆ ?

ਵੈਲਿੰਗਟਨ, 10 ਜੁਲਾਈ – ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ 9 ਜੁਲਾਈ ਨੂੰ ਸਰਕੁਲਰ ਜਾਰੀ ਕਰਕੇ ਕਿਹਾ ਹੈ ਕਿ ਕਈ ਭਾਰਤੀ ਨਾਗਰਿਕਾਂ ਨੇ ਨਿਊਜ਼ੀਲੈਂਡ ਦੀ ਸਿਟੀਜ਼ਨਸ਼ਿਪ ਲੈਣ ਦੇ ਤਿੰਨ ਸਾਲਾਂ ਦੇ ਅੰਦਰ ਆਪਣਾ ਭਾਰਤੀ ਪਾਸਪੋਰਟ ਸੈਰੰਡਰ ਨਹੀਂ ਕੀਤਾ ਹੈ ਅਤੇ ਅਜਿਹੇ ਵਿੱਚ ਕੁੱਝ ਮਾਮਲਿਆਂ ਸਾਹਮਣੇ ਆਏ ਹਨ, ਜਿਨ੍ਹਾਂ ਨੇ ਆਪਣੇ ਪੁਰਾਣੇ ਭਾਰਤੀ ਪਾਸਪੋਰਟ ਉੱਤੇ ਯਾਤਰਾ ਕੀਤੀ ਹੈ। ਭਾਰਤੀ ਹਾਈ ਕਮਿਸ਼ਨ ਵੱਲੋਂ ਨਿਊਜ਼ੀਲੈਂਡ, ਸਾਮੋਆ ਅਤੇ ਨਿਯੂ ਵਿੱਚ ਨਾਗਰਿਕਤਾ ਹਾਸਲ ਕਰ ਚੁੱਕੇ ਲੋਕਾਂ ਨੂੰ ਜਲਦੀ ਤੋਂ ਜਲਦੀ ਆਪਣਾ ਭਾਰਤੀ ਪਾਸਪੋਰਟ ਸੈਰੰਡਰ ਕਰਨ ਦੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਕਿਉਂਕਿ ਇੰਡੀਅਨ ਸਿਟੀਜ਼ਨਸ਼ਿਪ ਐਕਟ 1955 ਦੋਹਰੀ ਨਾਗਰਿਕਤਾ (Duel Citizenship) ਦੀ ਅਨੁਮਤੀ ਨਹੀਂ ਦਿੰਦਾ ਹੈ ਅਤੇ 1967 ਦੇ ਭਾਰਤੀ ਪਾਸਪੋਰਟ ਐਕਟ ਤਹਿਤ ਪੁਰਾਣੇ ਭਾਰਤੀ ਪਾਸਪੋਰਟ ਉੱਤੇ ਯਾਤਰਾ ਕਰਨਾ ਕਾਨੂੰਨੀ ਜੁਰਮ ਹੈ ਤੇ ਉਸ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜਿਸ ਕਿਸੇ ਨੇ ਵੀ ਵਿਦੇਸ਼ੀ ਸਿਟੀਜ਼ਨਸ਼ਿਪ ਲੈ ਲਈ ਹੈ ਉਹ ਆਪਣਾ ਭਾਰਤੀ ਪਾਸਪੋਰਟ ਕਿਸੇ ਵੀ ਨੇੜੇ ਦੇ ਇੰਡੀਅਨ ਮਿਸ਼ਨ/ਪੋਸਟ ਉੱਤੇ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਪਾਸਪੋਰਟ ਸੈਰੰਡਰ ਕਰੇ।
ਤੁਸੀਂ ਇਸ ਸੰਬੰਧੀ ਹੋਰ ਵਧੇਰੇ ਜਾਣਕਾਰੀ https://www.hciwellington.gov.in/page/cancellation-passport/ ਇਸ ਲਿੰਕ ਉੱਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ।