ਮਿਲਪੀਟਸ (ਕੈਲੀਫੋਰਨੀਆ), 26 ਅਗਸਤ – ਪੰਜਾਬੀਆਂ ਦੀ ਨਵੀਂ ਪੀੜੀ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਲੜ ਲਾਉਣ ਲਈ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਠੋਸ ਤੇ ਉਸਾਰੂ ਉਪਾਲੇ ਕਰਨ ਦੀ ਲੋੜ ਹੈ। ਇਹ ਗਲ ਪਿਛਲੇ ਹਫ਼ਤੇ ਅਮਰੀਕਾ ਫੇਰੀ ਤੇ ਆਏ ਕੈਨੇਡਾ ਦੇ ਨਾਮਵਰ ਪਤਰਕਾਰ ਤੇ ਪਰਵਾਸੀ ਗਰੁਪ ਆਫ਼ ਪਬਲੀਕੇਸ਼ਨ ਦੇ ਮੁਖ ਸੰਪਾਦਕ ਰਜਿੰਦਰ ਸਿੰਘ ਸੈਣੀ ਨੇ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਦਫਤਰ ਵਿੱਚ ਕੁੱਝ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਹੇ। ਸ਼੍ਰੀ ਸੈਣੀ ਨੇ ਇਸ ਗਲ ‘ਤੇ ਦੁਖ ਪਰਗਟ ਕੀਤਾ ਕਿ ਅਜ ਸਾਡੀ ਨਵੀਂ ਪੀੜੀ ਪੰਜਾਬੀ ਤੋਂ ਬਹੁਤ ਦੂਰ ਜਾ ਰਹੀ ਹੈ ਜਿਸ ਕਾਰਣ ਇਹ ਪੀੜੀ ਪੰਜਾਬੀ ਸਭਿਆਚਾਰ ਤੇ ਸਾਡੇ ਸਮਾਜ ਦੀਆਂ ਉਚੀਆਂ ਸੁਚੀਆਂ ਕਦਰਾਂ ਨੂੰ ਵੀ ਭੁਲਦੀ ਜਾ ਰਹੀ ਹੈ। ਉਨ੍ਹਾਂ ਸਮਾਜ ਅੰਦਰ ਆ ਰਹੀ ਨੈਤਿਕ ਗਿਰਾਵਟ ਉਪਰ ਆਪਣੀ ਡੂੰਘੀ ਚਿੰਤਾ ਦਾ ਪਰਗਟਾਵਾ ਵੀ ਕੀਤਾ।ਇਸ ਮੌਕੇ ਤੇ ਸ਼੍ਰੀ ਸੈਣੀ ਦੀਆਂ ਪਤਰਕਾਰਤਾ ਤੇ ਸਮਾਜਿਕ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਸ਼ਾਂਨਦਾਰ ਸੇਵਾਵਾਂ ਬਦਲੇ ਉਨ੍ਹਾਂ ਨੂੰ ਨਾਰਥ ਅਮਰੀਕਨ ਪੰਜਾਬੀਆਂ ਐਸ਼ੋਸ਼ੀਏਸ਼ਨ (ਨਾਪਾ) ਵੱਲੋਂ ਡਾ. ਬੋਧ ਰਾਜ ਸੈਣੀ ਨੇ ਸਿਰੋਪਾਉ ਦੇ ਕੇ ਸਨਮਾਨਤ ਵੀ ਕੀਤਾ।
International News ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਠੋਸ ਤੇ ਉਸਾਰੂ ਉਪਰਾਲੇ ਕਰਨ ਦੀ...