ਮਾਂ ਬੋਲੀ
ਮੇਰੀ ਬੋਲੀ ਸਭ ਤੋਂ ਪਿਆਰੀ,
ਮਾਂ ਦੀ ਗੋਦੀ ‘ਚੋਂ, ਮੈਂ ਚਿਤਾਰੀ,
ਵਿਰਸੇ ‘ਚ ਅਮੀਰੀ ਮਿਲ ਗਈ,
ਮੁੱਖੋਂ ਮੈਂ, ਜਦ ਵੀ ਪੁਕਾਰੀ,
ਰੂਹ ਖਿੱਲ ਜਾਂਦੀ, ਹਰ ਵਾਰੀ,
ਮੇਰੀ ਬੋਲੀ ਸਭ ਤੋਂ ਪਿਆਰੀ।
ਫੱਟੀ ‘ਤੇ, ਘੜ ਘੜ ਲਿਖਿਆ,
ਪੜ੍ਹਨਾ ਇਸ ਤੋਂ ਮੈਂ ਹੈ, ਸਿੱਖਿਆ,
ਦੁਨੀਆ ਦੇ ਭੇਦ ਪੜ੍ਹਾਏ,
ਸਮਝਦਾਰ ਮੈਨੂੰ ਬਣਾਏ,
ਮੇਰੀ ਬੋਲੀ ਸਭ ਤੋਂ ਪਿਆਰੀ।
ਸਿੱਧੀ ਸਾਦੀ, ਬੋਲੀ ਮੇਰੀ,
ਹਿੱਕ ਤਾਣ, ਮੈਂ ਬੋਲਾਂ,
ਮਾਂ ਦਾ ਘਰ, ਕਦੇ ਨਾ ਛਡਾ,
ਘੁੰਮਾ ਭਾਵੇਂ ਦੁਨੀਆ ਦਾ ਕੋਨਾ-ਕੋਨਾ,
ਮੇਰੀ ਬੋਲੀ ਸਭ ਤੋਂ ਪਿਆਰੀ।
ਮੈਨੂੰ ਮਾਣ ਪੰਜਾਬੀ ਹੋਣ ਦਾ,
ਮੇਰੀ ਮਾਂ ਬੋਲੀ ਪੰਜਾਬੀ,
ਮੇਰੀ ਸ਼ਾਨ ਪੰਜਾਬੀ ਹੋਣ ਨਾਲ,
ਮੈਂ ਜਾਵਾਂ ਵਾਰੋ ਵਾਰੀ,
ਮੇਰੀ ਬੋਲੀ ਸਭ ਤੋਂ ਪਿਆਰੀ।
ਗੁਰੂਆਂ ਨੇ ਇਤਿਹਾਸ ਰਚਿਆ,
ਬਾਣੀ ਨੂੰ ਗੁਰਮੁਖੀ ‘ਚ ਲਿਖਿਆ,
ਫ਼ਰੀਦ ਦੀ ਇਸ ਨਾਲ ਸਾਂਝੇਦਾਰੀ,
ਵਾਰਿਸ, ਬੁੱਲ੍ਹੇ ਸ਼ਾਹਦੀ, ਕਾਵਿ ਕਿਆਰੀ,
ਮੇਰੀ ਬੋਲੀ ਸਭ ਤੋਂ ਪਿਆਰੀ।
ਭਾਸ਼ਾ ਭਾਵੇਂ, ਕੋਈ ਸਿੱਖੋ,
ਨਾ ਵਿਸਾਰੋ, ਮਾਂ ਬੋਲੀ ਨੂੰ,
ਇਸ ਨਾਲ ਹੈ, ਸ਼ਾਨ ਤੇਰੀ,
ਇਹ ਹੈ, ਮਾਂ ਮੇਰੀ,
ਮੇਰੀ ਬੋਲੀ ਸਭ ਤੋਂ ਪਿਆਰੀ ,
ਮੇਰੀ ਬੋਲੀ ਸਭ ਤੋਂ ਪਿਆਰੀ।
ਲੇਖਕਾ: ਬਲਜਿੰਦਰ ਕੌਰ ਸ਼ੇਰਗਿੱਲ, ਮੋਹਾਲੀ
ਮੋਬਾਈਲ: 0091 98785 19278