ਮਾਂ : ਰੱਬ ਤੋਂ ਉੱਚਾ ਰੁਤਬਾ ਤੇਰਾ…

ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਪ੍ਰਸਿੱਧ ਲੇਖਕ ( ਸ਼੍ਰੀ ਅਨੰਦਪੁਰ ਸਾਹਿਬ )
( ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ)
9478561356

ਮਾਵਾਂ ਹੁੰਦੀਆਂ ਠੰਢੀਆਂ ਛਾਵਾਂ ,
ਸੇਵਾ ਕਰੋ ਤੁਸੀਂ ਚਾਵਾਂ ਨਾਲ ,
ਭਾਗਾਂ ਨਾਲ ਇਹ ਸੇਵਾ ਮਿਲਦੀ ,
ਰਹਿੰਦੇ ਜੋ ਹਮੇਸ਼ਾ ਮਾਵਾਂ ਨਾਲ।
ਮਾਵਾਂ ਦਾ ਲਾਡ – ਦੁਲਾਰ ਬਈ ਲੋਕੋ !
ਹੁੰਦਾ ਹੈ ਬਹੁਤ ਹੀ ਭਾਵਾਂ ਨਾਲ ,
ਮਾਵਾਂ ਦੀ ਸੇਵਾ ਮਿਲੇ ਲੋਕੋ !
ਮਿਲੇ ਇਹ ਵੱਡਿਆਂ ਭਾਗਾਂ ਨਾਲ ।
ਕਈਆਂ ਨੇ ਜਸ ਖੱਟਿਆ ਬਥੇਰਾ ,
ਸੇਵਾ ਕਰਕੇ ਮਾਵਾਂ ਦੀ ,
ਮਾਵਾਂ ਨੂੰ ਭੁੱਲ ਜਾਇਓ ਨਾ ਲੋਕੋ !
ਅੰਗ – ਸੰਗ ਰਹਿਓ ਇਹਨਾਂ ਮਾਵਾਂ ਦੀ ।
ਮਾਵਾਂ ਤਾਈਂ ਇਹ ਜੱਗ ਸੁਹਾਂਦਾ ,
ਮਾਵਾਂ ਨਾਲ ਘਰ ਸਵਰਗ ਬਣ ਜਾਂਦਾ ;
ਕਰਿਓ ! ਸੇਵਾ ਤੁਸੀਂ ਮਾਵਾਂ ਦੀ ,
ਮਾਵਾਂ ਹੁੰਦੀਆਂ ਠੰਢੀਆਂ ਛਾਵਾਂ ,
ਸੇਵਾ ਕਰਿਓ ! ਤੁਸੀਂ ਮਾਵਾਂ ਦੀ ,
ਸੇਵਾ ਕਰਿਓ ਤੁਸੀਂ ਮਾਵਾਂ ਦੀ !
( ਦੁਨੀਆ ਦਾ ਸਭ ਤੋਂ ਪਿਆਰਾ , ਉੱਚਾ ਤੇ ਸੁੱਚਾ ਸ਼ਬਦ ” ਮਾਂ ” ਹੈ )