ਕੁੱਝ ਦਹਾਕੇ ਪੁਰਾਣੀ ਗੱਲ ਹੈ ਕਿ ਇੱਕ ਬਜ਼ੁਰਗ ਨਾਲ ਗੱਲਾਂ-ਬਾਤਾਂ ਕਰਦੇ-ਕਰਦੇ ਚੰਡੀਗੜ੍ਹ ਦਾ ਜ਼ਿਕਰ ਤੁਰਿਆ। ਬਸ ਫੇਰ ਕੀ ਸੀ ਉਨ੍ਹਾਂ ਨੂੰ ਆਪਣਾ ਬੀਤਿਆਂ ਸਮਾਂ ਯਾਦ ਆਉਣ ਲੱਗ ਪਿਆ। ਉਨ੍ਹਾਂ ਸਮਿਆਂ ‘ਚ ਆਨੇ, ਦਾਨੇ, ਚੁਆਨੀਆਂ, ਦੱਸੀਆਂ, ਪੈਸਿਆਂ ਹੁੰਦੇ ਸਨ। ਭਾਵ ਕੇ ਸਿੱਕੇ ਦਾ ਮੋਲ ਹੀ ਲੱਖਾਂ ਰੁਪਇਆ ਵਰਗਾ ਸੀ। ਉਦੋਂ ਦੇ ਸਮੇਂ ਵਿੱਚ 25 ਪੈਸੇ ‘ਚ ਵੀ ਘਰ ਦਾ ਰਾਸ਼ਨ ਆ ਜਾਂਦਾ ਸੀ। ਉਦੋਂ ਇੱਕ ਰੁਪਿਆ ਹੀ ਹਜ਼ਾਰਾਂ ਵਰਗਾ ਹੁੰਦਾ ਸੀ। ਇਹ ਸਭ ਕੁੱਝ ਪੁਰਾਣੇ ਬਜ਼ੁਰਗਾਂ ਤੋਂ ਸੁਣਕੇ ਹੀ ਪਤਾ ਚੱਲਦਾ ਸੀ।
ਬਜ਼ੁਰਗ ਨੂੰ ਗੱਲਾਂ ਕਰਦੇ-ਕਰਦੇ ਉਹ ਸਮਾਂ ਯਾਦ ਆ ਗਿਆ ਜਦੋਂ ਉਹ ਮਿਹਨਤ ਮਜ਼ਦੂਰੀ ਕਰਕੇ ਖਾਂਦੇ ਹੁੰਦੇ ਸੀ। ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਚੰਡੀਗੜ੍ਹ ਉੱਸਰ ਰਿਹਾ ਹੈ ਤੇ ਨਵੀਆਂ-ਨਵੀਆਂ ਬਿਲਡਿੰਗਾਂ ਖੜੀਆਂ ਹੋ ਰਹੀਆਂ ਹਨ। ਉੱਥੇ ਇਨ੍ਹਾਂ ਬਿਲਡਿੰਗਾਂ ਦੀ ਉਸਾਰੀ ਲਈ ਮਜ਼ਦੂਰਾਂ, ਦਿਹਾੜੀ ਵਾਲਿਆਂ ਦੀ ਲੋੜ ਹੈ ਤਾਂ ਉਨ੍ਹਾਂ ਨੇ 2 ਰੁਪਏ ਮਜ਼ਦੂਰੀ ਸੁਣ ਕੇ ਹਾਂ ਉੱਥੇ ਜਾ ਦਿਹਾੜੀ ਕਰਨ ਦਾ ਮਨ ਬਣਾ ਲਿਆ। ਕਿਉਂਕਿ ਪਿੰਡਾਂ ਵਿੱਚ ਮਜ਼ਦੂਰੀ ਦਾ ਮੋਲ ਇੰਨਾ ਨਹੀਂ ਸੀ ਮਿਲਦਾ। ਉਨ੍ਹਾਂ ਦੇ ਦੱਸੇ ਅਨੁਸਾਰ 2 ਰੁਪਏ ਦਿਹਾੜੀ ਬਹੁਤ ਜ਼ਿਆਦਾ ਲੱਗਦੀ ਤੇ ਅਸੀਂ ਉੱਥੇ ਦਿਹਾੜੀ ਕਰਨ ਲਈ ਰਾਜ਼ੀ ਹੋ ਗਏ। ਬਸ ਫੇਰ ਕੀ ਸੀ, ਚੰਡੀਗੜ੍ਹ ਪਹੁੰਚ ਕੇ ਕਰਨ ਲੱਗੇ ਦਿਹਾੜੀ। ਅਨੇਕਾਂ ਹੀ ਬਿਲਡਿੰਗਾਂ ਆਪਣੇ ਹੱਥਾਂ ਨਾਲ ਖੜ੍ਹੀਆਂ ਕੀਤੀਆਂ ਤੇ ਅਨੇਕਾਂ ਹੀ ਬਿਲਡਿੰਗਾਂ ਨੂੰ ਬਣਦਿਆਂ ਦੇਖਿਆ। ਦਿਨੋਂ ਦਿਨ ਚੰਡੀਗੜ੍ਹ ਦਾ ‘ਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਇੱਥੇ ਆਉਣ ਨਾਲ ਸਾਡੇ ਘਰ ਦਾ ਗੁਜ਼ਾਰਾ ਵੀ ਚੰਗਾ ਚੱਲਣ ਲੱਗਾ।
ਦੋ ਰੁਪਏ ਦਿਹਾੜੀ ਉਦੋਂ ਦੇ ਸਮੇਂ ‘ਚ 2 ਹਾਜ਼ਰ ਵਰਗੀ ਲੱਗਦੀ ਸੀ। ਹੁਣ ਤਾਂ ਰੋਜ਼ ਹੀ ਚੰਡੀਗੜ੍ਹ ਦਿਹਾੜੀ ਲਈ ਆਉਣਾ ਸ਼ੁਰੂ ਕਰ ਦਿੱਤਾ ਸੀ। ਇੱਥੇ ਦੀ ਦਿਹਾੜੀ ਨਾਲ ਗੁਜ਼ਾਰਾ ਵੀ ਵਧੀਆ ਚੱਲਦਾ ਸੀ। ਉਸ ਸਮਿਆਂ ਵਿੱਚ ਟੱਬਰ ਵੀ ਵੱਡੇ ਹੁੰਦੇ ਸੀ। ਪਰਿਵਾਰ ਇਕੱਠਾ ਹੀ ਰਹਿੰਦਾ ਸੀ। ਦਾਦੇ, ਪੜਦਾਦੇ ਤੋਂ ਲੈ ਕੇ ਚਾਚੇ ਤਾਏ ਸਾਰੇ ਇਕੱਠੇ ਇੱਕ ਪਰਿਵਾਰ ਵਿੱਚ ਰਹਿੰਦੇ ਸੀ। ਫੇਰ ਅਜਿਹੇ ‘ਚ ਘਰ ਦੀ ਜ਼ਿੰਮੇਵਾਰੀਆਂ ਵੀ ਬਹੁਤ ਹੁੰਦੀਆਂ ਸੀ। ਪਰ ਸ਼ੁਕਰ ਦਾਤੇ ਦਾ ਕਿ ਦਿਹਾੜੀ ਦਾ ਮੁੱਲ ਵਧੀਆਂ ਮਿਲਦਾ। ਭਾਵੇਂ ਘਰ ਤੋਂ 40-45 ਕਿੱਲੋਮੀਟਰ ਦੂਰੀ ‘ਤੇ ਹੀ ਕੰਮ ਮਿਲਦਾ ਸੀ। ਪਰ ਉਸ ਦਿਹਾੜੀ ਨਾਲ ਘਰ ਚਲਾਉਣਾ ਕਾਫ਼ੀ ਆਸਾਨ ਹੋ ਗਿਆ ਸੀ।
ਬਸ ਫੇਰ ਕੀ ਯਾਰਾਂ ਦੋਸਤ ਨਾਲ ਆ ਚੰਡੀਗੜ੍ਹ ਵਿੱਚ ਦੋ ਰੁਪਏ ਦਿਹਾੜੀ ਕਰਕੇ ਆਪ ਵੀ ਖ਼ੁਸ਼ ਹੁੰਦਾ ਤੇ ਘਰ ‘ਚ ਵੀ ਖ਼ੁਸ਼ਹਾਲੀ ਰਹਿੰਦੀ।
ਇਸ ਕਹਾਣੀ ਤੋਂ ਪਤਾ ਚੱਲਦਾ ਹੈ ਕਿ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ। ਦੂਰੀ ਵੀ ਮਾਅਨੇ ਨਹੀਂ ਰੱਖਦੀ। ਮਿਹਨਤ ਦਾ ਮੁੱਲ ਇੱਕ ਨਾ ਇੱਕ ਦਿਨ ਜ਼ਰੂਰ ਪੈਂਦਾ ਹੈ। ਪ੍ਰਮਾਤਮਾ ਨੂੰ ਸਭ ਦਾ ਫ਼ਿਕਰ ਹੈ। ਚਾਹੇ ਟੱਬਰ ਵੱਡਾ ਹੋਵੇ ਜਾਂ ਛੋਟਾ, ਪੇਟ ਪਾਲਣਾ ਤੇ ਰਿਜ਼ਕ ਦੇਣਾ ਸਭ ਉੱਪਰ ਵਾਲੇ ਦਾ ਖੇਲ੍ਹ ਹੈ।
ਲੇਖਕਾ: ਬਲਜਿੰਦਰ ਕੌਰ ਸ਼ੇਰਗਿੱਲ, ਮੋਹਾਲੀ
ਮੋਬਾਈਲ: 0091 98785 19278
Home Page ਮਿੰਨੀ ਕਹਾਣੀ: ਦਿਹਾੜੀ ਦੋ ਰੁਪਏ