ਆਕਲੈਂਡ, 19 ਦਸੰਬਰ – ਸਥਾਨ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਮੀਰੀ ਪੀਰੀ ਖਾਲਸਾ ਜਗਾਧਰੀ ਵਾਲਿਆਂ ਦਾ ਕੀਰਤਨੀ ਜਥਾ 23 ਨਵੰਬਰ ਤੋਂ 18 ਦਸੰਬਰ ਤੱਕ ਰੋਜ਼ਾਨਾ ਸ਼ਾਮ ਦੇ ਅਤੇ ਐਤਵਾਰ ਨੂੰ ਦਿਨ ਦੇ ਦਿਵਾਨ ਵਿੱਚ ਕੀਰਤਨ ਅਤੇ ਕਥਾ ਵਿਚਾਰਾਂ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਰਹੇ ਹੁਣ ਭਾਰਤ ਪਰਤ ਗਏ ਹਨ। ਉਨ੍ਹਾਂ 17 ਦਸੰਬਰ ਦਿਨ ਸੋਮਵਾਰ ਵਾਲੇ ਦਿਨ ਸ਼ਾਮ ਨੂੰ ਆਖਰੀ ਦਿਵਾਨ ਸਜਾਇਆ। ਗੁਰਬਾਣੀ ਦਾ ਕੀਰਤਨ ਸੁਣਨ ਆਉਂਦੀਆਂ ਰਹੀਆਂ ਸੰਗਤਾਂ ਨੇ ਮੀਰੀ ਪੀਰੀ ਖਾਲਸਾ ਜਗਾਧਰੀ ਵਾਲਿਆਂ ਦੇ ਕੀਰਤਨੀ ਜਥਾ ਦੀ ਸ਼ਲਾਘਾ ਕੀਤੀ ਹੈ ਅਤੇ ਸੱਦਾ ਦੇਣ ਲਈ ਵੀ ਬੇਨਤੀ ਕੀਤੀ ਹੈ। ਮੀਰੀ ਪੀਰੀ ਕੀਰਤਨੀ ਜਥੇ ਵਲੋਂ ਵੀ ਪ੍ਰਬੰਧਕਾਂ ਅਤੇ ਸੰਗਤਾਂ ਦਾ ਕੋਟੀ ਕੋਟੀ ਧੰਨਵਾਦ ਕੀਤਾ ਅਤੇ ਮੁੜ ਸੱਦਾ ਮਿਲਣ ‘ਤੇ ਹਾਜ਼ਰੀ ਭਰਨ ਦਾ ਭਰੋਸਾ ਵੀ ਦਿੱਤਾ। ਮੀਰੀ ਪੀਰੀ ਖਾਲਸਾ ਜਗਾਧਰੀ ਵਾਲਿਆਂ ਦੇ ਕੀਰਤਨੀ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਕੇ ਦੇਸ਼ ਰਵਾਨਾ ਕੀਤਾ ਗਿਆ।
NZ News ਮੀਰੀ-ਪੀਰੀ ਖਾਲਸਾ ਜਗਾਧਰੀ ਵਾਲਿਆਂ ਦਾ ਕੀਰਤਨੀ ਜਥਾ ਦੇਸ਼ ਪਰਤਿਆ