ਸੈਮੀ-ਫਾਈਨਲ ‘ਚ ਤੁਰਕੀ ਦੀ ਬੁਸੇਨਾਜ ਨੇ ਲਵਲੀਨਾ ਨੂੰ 5-0 ਨਾਲ ਹਾਰੀ
ਟੋਕੀਓ, 4 ਅਗਸਤ – ਭਾਰਤ ਦੀ ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਮਹਿਲਾ ਵੈਲਟਰਵੇਟ (69 ਕਿੱਲੋ) ਵਰਗ ਦੇ ਸੈਮੀ-ਫਾਈਨਲ ਮੁਕਾਬਲੇ ਵਿੱਚ ਤੁਰਕੀ ਦੀ ਮੌਜੂਦਾ ਵਿਸ਼ਵ ਚੈਂਪੀਅਨ ਬੁਸੇਨਾਜ ਸੁਰਮੇਨੇਲੀ ਨੇ 5-0 ਨਾਲ ਹਾਰ ਦਾ ਦਿੱਤਾ ਤੇ ਲਵਲੀਨਾ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਬੁਸੇਨਾਜ ਨੇ ਲਵਲੀਨਾ ਦੇ ਖ਼ਿਲਾਫ਼ ਸ਼ੁਰੂ ਵਿੱਚ ਹੀ ਦਬਦਬਾ ਬਣਾ ਲਿਆ ਸੀ। ਟੋਕੀਓ ਖੇਡਾਂ ਵਿੱਚ ਭਾਰਤ ਦਾ ਇਹ ਤੀਸਰਾ ਮੈਡਲ ਹੈ। ਇਸ ਤੋਂ ਪਹਿਲਾਂ ਵੇਟਲਿਫਟਿੰਗ ਵਿੱਚ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ ਤੇ ਬੈਡਮਿੰਟਨ ਵਿੱਚ ਪੀਵੀ ਸੰਧੂ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਲਵਲੀਨਾ ਦਾ ਮੌਜੂਦਾ ਕਾਂਸੀ ਦਾ ਤਗਮਾ ਪਿਛਲੇ 9 ਸਾਲਾਂ ਵਿੱਚ ਭਾਰਤ ਦਾ ਉਲੰਪਿਕ ਮੁੱਕੇਬਾਜ਼ੀ ਵਿੱਚ ਪਹਿਲਾ ਤਗਮਾ ਹੈ।
Home Page ਮੁੱਕੇਬਾਜ਼ੀ: ਭਾਰਤ ਮੁੱਕੇਬਾਜ਼ ਲਵਲੀਨਾ ਨੂੰ ਕਾਂਸੀ ਦਾ ਤਗਮਾ