ਆਕਲੈਂਡ, 22 ਦਸੰਬਰ – ਬਲੈਕ ਕੈਪਸ ਦੇ ਕਪਤਾਨ ਬ੍ਰੈਂਡਨ ਮੈਕੋਲਮ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ। 34 ਸਾਲਾ ਬ੍ਰੈਂਡਨ ਮੈਕੋਲਮ ਸਮਰ ਸੀਜ਼ਨ ਦੇ ਆਖੀਰ ਵਿੱਚ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸਨਿਆਸ ਲੈਣਗੇ। ਇਹ ਐਲਾਨ ਉਨ੍ਹਾਂ ਨੇ ਕ੍ਰਾਈਸਟਚਰਚ ਵਿਖੇ ਪ੍ਰੈੱਸ ਕਾਨਫ਼ਰੰਸ ਵਿੱਚ ਕੀਤਾ।
2002 ਵਿੱਚ ਨਿਊਜ਼ੀਲੈਂਡ ਟੀਮ ਵਿੱਚ ਖੇਡਣ ਤੋਂ ਬਾਅਦ ਮੈਕੋਲਮ 2013੩ ਵਿੱਚ ਬਲੈਕ ਕੈਪ ਦੇ ਕਪਤਾਨ ਬਣੇ। ਮੈਕੋਲਮ ਅਗਲੇ ਸਾਲ ਆਸਟਰੇਲੀਆ ਨਾਲ 100ਵਾਂ ਟੈੱਸਟ ਖੇਡਣਗੇ। ਉਹ ਪਹਿਲੇ ਨਿਊਜ਼ੀਲੈਂਡਰ ਖਿਡਾਰੀ ਹਨ ਜਿਨ੍ਹਾਂ ਨੇ ਤੀਹਰਾ ਟੈੱਸਟ ਸੈਂਕੜਾ ਮਾਰਿਆ ਹੈ। ਬ੍ਰੈਂਡਨ ਮੈਕੋਲਮ ਨੇ 99 ਟੈੱਸਟ ਮੈਚ, ਕੁੱਲ 6273 ਦੌੜਾਂ, 11 ਸੈਂਕੜੇ, 50 ਅਰਧ ਸੈਂਕੜੇ ਅਤੇ ਹਾਈਐਸਟ 302 ਦੌੜਾਂ ਬਣਾਈਆਂ ਹਨ।
NZ News ਮੈਕੋਲਮ ਦਾ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ