ਆਕਲੈਂਡ, 16 ਫਰਵਰੀ – ਨਿਊਜ਼ੀਲੈਂਡ ਮੌਸਮ ਵਿਭਾਗ ਮੈਟਸਰਵਿਸਿਜ਼ ਨੇ ਗੀਟਾ ਤੂਫ਼ਾਨ ਬਾਰੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਚੱਕਰਵਾਤ ਤੂਫ਼ਾਨ ਗੀਟਾ ਨਿਊਜ਼ੀਲੈਂਡ ਦੇ ਨੇੜੇ ਬਣਿਆ ਹੋਇਆ ਹੈ।
ਮੈਟਸਰਵਿਸਿਜ਼ ਨੇ ਸੁਨੇਹਾ ਦਿੱਤਾ ਹੈ ਕਿ ਤੁਸੀਂ ਧੁੱਪ ਦਾ ਆਨੰਦ ਮਾਣੋ ਜਦੋਂ ਤੱਕ ਇਹ ਰਹਿੰਦੀ ਹੈ ਕਿਉਂਕਿ ਟ੍ਰੋਪੀਕਲ ਸਾਈਕਲੋਂ ਗੀਟਾ ਨਿਊਜ਼ੀਲੈਂਡ ਦੇ ਨੇੜੇ ਹੈ, ਜਿਸ ਵਿੱਚ ਤੇਜ਼ ਹਵਾਵਾਂ ਅਤੇ ਹੜ੍ਹ ਆ ਸਕਦੇ ਹਨ।
ਮੈਟਸਰਵਿਸਿਜ਼ ਦੇ ਸੀਨੀਅਰ ਮੌਸਮ ਵਿਗਿਆਨੀ ਲੂਸੀਆ ਮੁਰਰੇ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਮੌਸਮ ਦੇ ਮਾਡਲਾਂ ਅਨੁਸਾਰ ਦੇਸ਼ ਭਰ ਵਿੱਚ ਇਸ ਤੂਫ਼ਾਨ ਦਾ ਅਸਰ ਹੋਵੇਗਾ, ਉਸ ਨੇ ਕਿਹਾ ਕਿ ਲੋਕਾਂ ਨੂੰ ਭਾਰੀ ਬਾਰਸ਼ ਅਤੇ ਤੂਫ਼ਾਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਮੁਰਰੇ ਨੇ ਕਿਹਾ ਕਿ ਹਫ਼ਤੇ ਦੇ ਅਖੀਰ ਵਿੱਚ, ਲੋਕਾਂ ਲਈ ਤੂਫ਼ਾਨ ਦੇ ਸੰਭਾਵੀ ਪ੍ਰਭਾਵਾਂ ਦੀ ਤਿਆਰੀ ਲਈ ਇਹ ਇੱਕ ਚੰਗਾ ਵਿਚਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਲੋਕੀ ਜੋ ਕੰਮ ਕਰ ਸਕਦੇ ਹਨ, ਉਨ੍ਹਾਂ ਵਿੱਚ ਆਪਣੇ ਘਰ ਦੇ ਡਰੇਨਾਂ, ਗਟਰਾਂ ਨੂੰ ਸਾਫ਼ ਕਰਨ ਦੇ ਨਾਲ ਗਾਰਡਨ ਦੇ ਕੁੜੇ (ਰਬਿਸ਼) ਨੂੰ ਸਾਫ਼ ਕਰਨਾ ਅਤੇ ਟ੍ਰੈਂਪੋਲੀਨਾਂ ਨੂੰ ਬੰਨ੍ਹਣਾ ਅਤੇ ਕੋਈ ਵੀ ਚੀਜ਼ ਜੋ ਤੁਹਾਨੂੰ ਸੱਟ ਪਹੁੰਚਾ ਸਕਦੀ ਹੈ ਜਾਂ ਨੁਕਸਾਨ ਪਹੁੰਚਾ ਸਕਦੀ ਹੈ। ਉਸ ਨੂੰ ਬੰਨ੍ਹ ਦਿਓ। ਆਪਣੇ ਪਰਿਵਾਰਾਂ ਅਤੇ ਸੰਪਤੀਆਂ ਨੂੰ ਸੁਰੱਖਿਅਤ ਰੱਖੋ। ਇਹ ਗੀਟਾ ਤੂਫ਼ਾਨ ਮਹੱਤਵਪੂਰਨ ਅਤੇ ਸੰਭਾਵਿਤ ਤੌਰ ‘ਤੇ ਖ਼ਤਰਨਾਕ ਘੱਟ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਬਾਹਰੀ ਖੇਤਰਾਂ ‘ਚ ਹਵਾ ਦੀ ਗਤੀ 120 ਕਿੱਲੋਮੀਟਰ ਤੋਂ ਜ਼ਿਆਦਾ ਦੀ ਹੋ ਸਕਦੀ ਹੈ। ਪਰ ਇਹ ਅਸਲ ਵਿੱਚ ਨਿਰਭਰ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰਣਾਲੀ ਕਿਸ ਤਰ੍ਹਾਂ ਵਿਕਸਿਤ ਹੁੰਦੀ ਹੈ। ਗੀਟਾ ਚੱਕਰਵਾਤ ਸ਼ਨੀਵਾਰ ਨੂੰ ਤੈਸਮੈਨ ਸਾਗਰ ਵਿੱਚ ਦਾਖਲ ਹੋ ਜਾਵੇਗਾ ਅਤੇ ਅਗਲੇ ਹਫ਼ਤੇ ਮੰਗਲਵਾਰ ਜਾਂ ਬੁੱਧਵਾਰ ਨੂੰ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਮੈਟਸਰਵਿਸਿਜ਼ ਮੌਸਮ ਵਿਗਿਆਨੀ ਬ੍ਰਾਇਨ ਮਰਸਰ ਨੇ ਕਿਹਾ ਕਿ ਅਜੇ ਵੀ ਮਾਡਲ ਵਿੱਚ ਬਹੁਤ ਸਾਰੀਆਂ ਅਨਿਸ਼ਚਿਤਤਾਵਾਂ ਹਨ। ਇਹ ਪਹਿਲਾਂ ਜਾਂ ਬਾਅਦ ਵਿੱਚ, ਸੋਮਵਾਰ ਜਾਂ ਦੇਰ ਬੁੱਧਵਾਰ ਵੀ ਆ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁੱਝ ਦਿਨਾਂ ਵਿੱਚ ਦੇਸ਼ ਨੂੰ ਆਮ ਤੌਰ ‘ਤੇ ਵਧੀਆ ਮੌਸਮ ਦਾ ਅਨੁਭਵ ਕਰਨਾ ਚਾਹੀਦਾ ਹੈ।
ਫਿਜ਼ੀ ਮੌਸਮ ਵਿਭਾਗ ਦੇ ਤਾਜ਼ਾ ਚਾਰਟ ਅਨੁਸਾਰ ਗੀਟਾ ਚੱਕਰਵਾਤ ਇਸ ਹਫ਼ਤੇ ਸਮੋਆ, ਟੌਂਗਾ ਅਤੇ ਦੱਖਣੀ ਫਿਜ਼ੀ ਦੇ ਖੇਤਰਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਹੁਣ ਨਿਊ ਕੈਲੇਡੋਨੀਆ ਤੋਂ ਹੇਠਾਂ ਲੰਘ ਰਿਹਾ ਹੈ।
ਮੈਟਸਰਵਿਸਿਜ਼ ਮੌਸਮ ਵਿਗਿਆਨੀ ਬ੍ਰਾਇਨ ਮਰਸਰ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੈ, ਪਰ ਜੇ ਇਹ ਪੱਛਮ ਵੱਲ ਥੋੜ੍ਹਾ ਜ਼ਿਆਦਾ ਰਹਿੰਦਾ ਹੈ ਤਾਂ ਇਹ ਦੱਖਣ ਨੂੰ ਵੀ ਹਿੱਲ ਸਕਦਾ ਹੈ। ਸਾਨੂੰ ਆਉਣ ਵਾਲੇ ਦਿਨਾਂ ਵਿੱਚ ਇਸ ਬਾਰੇ ਵਧੇਰੇ ਪਤਾ ਚੱਲੇਗਾ।
ਨਿਊਜ਼ੀਲੈਂਡ ਵਿੱਚ ਆਉਣ ਤੋਂ ਪਹਿਲਾਂ ਸ਼੍ਰੇਣੀ ੩ ਖੰਡੀ ਤੂਫ਼ਾਨ ਘੱਟ ਕੇ ਸ਼੍ਰੇਣੀ ੨ ਹੋ ਸਕਦਾ ਹੈ, ਪਰ ਇਹ ਫਿਰ ਵੀ ਬਹੁਤ ਤਾਕਤ ਰੱਖੇਗਾ।
ਗੀਤਾ ਨੇ ਕੁੱਝ ਫਿਜ਼ੀ ਟਾਪੂਆਂ ਨੂੰ ਹਨੇਰੇ ਵਿੱਚ ਛੱਡ ਦਿੱਤਾ ਹੈ ਜਦੋਂ ਕਿ ਟੌਂਗਾ ਵਿੱਚ ਵੱਡੀ ਤਬਾਹੀ ਕੀਤੀ ਹੈ। ਫਿਜ਼ੀ ਮੈਟਸਰਵਿਸਿਜ਼ ਨੇ ਹੁਣ ਤੱਕ ਗੀਟਾ ਚੱਕਰਵਾਤ ‘ਤੇ ਨਜ਼ਰ ਰੱਖੀ ਹੋਈ ਹੈ, ਪਰ ਇੱਕ ਵਾਰ ਜਦੋਂ ਇਹ ੨੫ ਡਿਗਰੀ ਦੱਖਣ ਵੱਲ ਆਉਂਦਾ ਹੈ, ਤਾਂ ਇਹ ਨਿਊਜ਼ੀਲੈਂਡ ਦੀ ਜ਼ਿੰਮੇਵਾਰੀ ਬਣ ਜਾਵੇਗੀ ਕਿ ਉਸ ਉੱਪਰ ਨਜ਼ਰ ਰੱਖੇ। ਮਰਸਰ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੱਲ੍ਹ ਜਾਂ ਐਤਵਾਰ ਤੱਕ ਦਾਖ਼ਲ ਹੋਣ ਦੀ ਸੰਭਾਵਨਾ ਹੈ।
Home Page ਮੈਟਸਰਵਿਸਿਜ਼ ਦੀ ਚੇਤਾਵਨੀ: ਗੀਟਾ ਤੂਫ਼ਾਨ ਤੋਂ ਆਪਣੇ ਪਰਿਵਾਰਾਂ ਅਤੇ ਸੰਪਤੀਆਂ ਨੂੰ ਬਚਾਓ