ਮੈਨੁਕਾਓ (ਆਕਲੈਂਡ), 24 ਅਪ੍ਰੈਲ – ਭਾਰਤ ਦੇ ਸੂਬੇ ਜੰਮੂ ਦੇ ਕਠੂਆ ਵਿਖੇ 8 ਸਾਲਾ ਬੱਚੀ ਆਸਿਫਾ ਦੇ ਨਾਲ ਵਾਪਰੇ ਜਬਰ-ਜਨਾਹ ਤੇ ਉਸ ਦੇ ਕਤਲ ਵਿਰੁੱਧ ਇਨਸਾਫ਼ ਦੀ ਮੰਗ ਨੂੰ ਲੈ ਕੇ ਇੱਥੇ 22 ਅਪ੍ਰੈਲ ਨੂੰ ਭਾਰਤੀ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਵਿੱਚ 100 ਦੇ ਲਗਭਗ ਲਾਂ ਨੇ ਹਾਜ਼ਰੀ ਲੁਆਈ, ਜਿਨ੍ਹਾਂ ਵਿੱਚ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਪੁਰਸ਼ ਅਤੇ ਔਰਤਾਂ ਸ਼ਾਮਿਲ ਹੋਈਆਂ ਅਤੇ ਭਾਰਤ ਸਰਕਾਰ ਪਰਤੀ ਆਪਣਾ ਰੋਸ ਪ੍ਰਗਟ ਕੀਤਾ। ਇਸ ਰੋਸ ਮੁਜ਼ਾਹਰੇ ਦਾ ਆਯੋਜਨ ਨਰਿੰਦਰਵੀਰ ਸਿੰਘ, ਬਲਜੀਤ ਕੌਰ ਪੰਨੂ ਅਤੇ ਐਮ. ਪੀ. ਜੌਹਲ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਜਿਨ੍ਹਾਂ ਵਿੱਚ ਸੰਚਾਲਕ ਨਰਿੰਦਰਵੀਰ, ਬਲਜੀਤ ਕੌਰ, ਸ੍ਰੀਮਤੀ ਅਨੂ ਕਲੋਟੀ, ਐਮ. ਪੀ. ਜੌਹਲ, ਸਾਬਕਾ ਸਾਂਸਦ ਸ੍ਰੀ ਮਹੇਸ਼ ਬਿੰਦਰਾ, ਰੂਪਲ ਸੋਲੰਕੀ, ਰੂਪਾ ਸੱਚਦੇਵਾ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਜੇ.ਪੀ., ਸ. ਕੁਲਦੀਪ ਸਿੰਘ, ਉਤਮ ਚੰਦ ਸ਼ਰਮਾ, ਸ੍ਰੀਮਤੀ ਰਸ਼ਨਾ ਟਾਟਾ, ਮੁਖਤਿਆਰ ਸਿੰਘ ਅਤੇ ਨਛੱਤਰ ਸਿੰਘ ਗਿੱਲ ਆਦਿ ਸਨ।
ਬੱਚੀ ਆਸਿਫਾ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ ਅਤੇ ਲੇਖਕ ਤੇ ਗਾਇਕ ਸੱਤਾ ਵੈਰੋਵਾਲੀਆ ਨੇ ਬੱਚੀ ਆਸਿਫਾ ‘ਤੇ ਲਿਖਿਆ ਗੀਤ ਗਾਇਆ। ਇਸ ਮੌਕੇ ਇੱਕ ਪਟੀਸ਼ਨ ‘ਤੇ 100 ਤੋਂ ਵੱਧ ਦਸਤਖ਼ਤ ਕੀਤੇ ਗਏ ਅਤੇ ਇਸ ਨੂੰ ਭਾਰਤੀ ਹਾਈ ਕਮਿਸ਼ਨ ਦੇ ਰਾਹੀਂ ਭਾਰਤ ਸਰਕਾਰ ਨੂੰ ਭੇਜਿਆ ਜਾਵੇਗਾ।
Home Page ਮੈਨੁਕਾਓ ਸੁਕੇਅਰ ਵਿਖੇ 8 ਸਾਲਾ ਬੱਚੀ ਆਸਿਫਾ ਦੇ ਹੱਕ ‘ਚ ਰੋਸ ਮੁਜ਼ਾਹਰਾ