ਆਕਲੈਂਡ, 26 ਸਤੰਬਰ – ਆਕਲੈਂਡ ‘ਚ ਰੈਮ ਰੇਡ ਤੇ ਚੋਰੀ ਦੀਆਂ ਵਾਰਦਾਤਾਂ ਵੱਧ ਦੀਆਂ ਜਾ ਰਹੀਆਂ ਹਨ, ਹੁਣ ਚੋਰਾਂ ਨੇ ਮੈਨੂਕਾਓ ਦੇ ਸੁਪਾ ਸੈਂਟਰ ਸਥਿਤ ਹਾਰਵੇ ਨੌਰਮਨ ਰਿਟੇਲਰ ਸਟੋਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਬੀਤੀ ਰਾਤ ਫ਼ਰਨੀਚਰ ਅਤੇ ਘਰੇਲੂ ਸਮਾਨ ਦੇ ਸਟੋਰ ਹਾਰਵੇ ਨਾਰਮਨ ਦਾ ਮੈਨ ਐਂਟਰੈਂਸ ਦਾ ਸ਼ੀਸ਼ਾ ਤੋੜ ਕੇ ਚੋਰਾਂ ਨੇ ਚੋਰੀ ਕੀਤੀ ਅਤੇ ਕਾਊਂਟੀ ਮੈਨੂਕਾਓ ਪੁਲਿਸ ਜਾਂਚ ਕਰ ਰਹੀ ਹੈ। ਅਪਰਾਧੀਆਂ ਦੇ ਇੱਕ ਸਮੂਹ ਨੇ ਮੈਨੂਕਾਓ ਵਿੱਚ ਹਾਰਵੇ ਨੌਰਮਨ ਨੂੰ ਨਿਸ਼ਾਨਾ ਬਣਾਇਆ।
ਪੁਲਿਸ ਨੂੰ ਰਾਤ 11.30 ਵਜੇ ਦੇ ਕਰੀਬ ਕੈਵੇਂਡਿਸ਼ ਡਰਾਈਵ ‘ਤੇ ਸੁਪਾ ਸੈਂਟਰ ਵਿਖੇ ਚੋਰੀ ਦੀਆਂ ਰਿਪੋਰਟਾਂ ਮਿਲੀ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਕੈਵੇਂਡਿਸ਼ ਡਰਾਈਵ ‘ਤੇ ਇੱਕ ਸਟੋਰ ਵਿੱਚ ਅਣਪਛਾਤੇ ਅਪਰਾਧੀਆਂ ਨੇ ਤੋੜ-ਭੰਨ ਕੀਤੀ ਅਤੇ ਕਈ ਚੀਜ਼ਾਂ ਲੈ ਗਏ। ਚੋਰ ਸਮਾਨ ਲੈ ਕੇ ਤਿੰਨ ਵਾਹਨਾਂ ਵਿੱਚ ਸਟੋਰ ਵਿੱਚੋਂ ਫ਼ਰਾਰ ਹੋ ਗਏ। ਪੁਲਿਸ ਅਪਰਾਧੀਆਂ ਦੀ ਭਾਲ ਵਿੱਚ ਹੈ। ਪੁਲਿਸ ਨੇ ਕਿਹਾ ਕਿ ਚੋਰੀ ਬਾਰੇ ਸਾਡੀ ਪੁੱਛਗਿੱਛ ਜਾਰੀ ਹੈ, ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।
ਪੁਲਿਸ ਨੇ ਇਸ ਚੋਰੀ ਦੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 105 ‘ਤੇ ਜਾਂ ਆਨਲਾਈਨ www.police.govt.nz/use-105 ‘ਤੇ, ਅੱਪਡੇਟ ਮਾਈ ਰਿਪੋਰਟ ਦੀ ਵਰਤੋਂ ਕਰਦੇ ਹੋਏ ਅਤੇ ਈਵੈਂਟ ਨੰਬਰ P052036047 ਦਾ ਹਵਾਲਾ ਦੇਣ ਲਈ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਹੈ। 0800 555 111 ‘ਤੇ ਕ੍ਰਾਈਮ ਸਟੌਪਰਸ ਦੁਆਰਾ ਗੁਮਨਾਮ ਤੌਰ ‘ਤੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।
Home Page ਮੈਨੂਕਾਓ ਦੇ ਹਾਰਵੇ ਨੌਰਮਨਰਿਟੇਲਰ ਸਟੋਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ