ਆਕਲੈਂਡ, 27 ਅਗਸਤ – ਆਕਲੈਂਡ ਡਿਸਟ੍ਰਿਕਟ ਕੋਰਟ ਦੇ ਜੱਜ ਨੋਏਲ ਸੈਂਸਬਰੀ ਨੇ 37 ਸਾਲਾ ਮਹਿਲਾ ਅਤੇ ਉਸ ਦੀ 18 ਸਾਲਾ ਧੀ ਦੋਵਾਂ ਨੂੰ ਅੱਜ ਦੁਪਹਿਰ ਸਜਾ ਸੁਣਾਈ। ਇਨ੍ਹਾਂ ਦੋਵਾਂ ਨਾਲ 17 ਅਤੇ 12 ਸਾਲ ਦੀ ਉਮਰ ਦੇ 2 ਬੱਚ ਵੀ ਸਨ। ਇਹ ਚਾਰੋ ਬ੍ਰਿਸਬੇਨ ਤੋਂ ਆਏ ਸਨ ਤੇ 24 ਜੁਲਾਈ ਨੂੰ ਟੀ ਰਾਪਾ ਦੇ ਡਿਸਟਿੰਕਸ਼ਨ ਹੋਟਲ ਦੀ ਮੈਨੇਜਡ ਆਈਸੋਲੇਸ਼ਨ ਤੋਂ ਭੱਜ ਗਏ ਸਨ। ਇਨ੍ਹਾਂ ਨੂੰ ਕੋਵਿਡ -19 ਮਹਾਂਮਾਰੀ ਦੀ ਚੱਲ ਰਹੀ ਬਿਮਾਰੀ ਦੇ ਕਰਕੇ 14 ਦਿਨਾਂ ਲਈ ਮੈਨੇਜਡ ਆਈਸੋਲੇਸ਼ਨ ਵਿੱਚ ਭੇਜਿਆ ਸੀ।
ਇਹ 20 ਜੁਲਾਈ ਨੂੰ ਅਚਾਨਕ ਮੌਤ ਹੋ ਜਾਣ ਤੋਂ ਬਾਅਦ ਆਪਣੇ ਪਿਤਾ ਦੀ ਟਾਂਗੀ ਵਿੱਚ ਸ਼ਾਮਲ ਹੋਣ ਲਈ ਨਿਊਜ਼ੀਲੈਂਡ ਆਏ ਸਨ। ਉਨ੍ਹਾਂ ਨੂੰ ਪੁਲਿਸ ਵੱਲੋਂ ਜਲਦੀ ਹੀ ਲੱਭ ਲਿਆ ਗਿਆ ਸੀ, ਉਨ੍ਹਾਂ ‘ਤੇ ਸਾਂਝੇ ਤੌਰ ‘ਤੇ ਕੋਵਿਡ -19 ਪਬਲਿਕ ਹੈਲਥ ਰਿਸਪੌਂਸ ਐਕਟ 2020 ਦੇ ਅਧੀਨ ਆਦੇਸ਼ਾਂ ਦੀ ਪਾਲਣਾ ਕਰਨ ਵਿੱਚ ਜਾਣਬੁੱਝ ਕੇ ਅਸਫਲ ਰਹਿਣ ਦਾ ਦੋਸ਼ ਲਗਾਇਆ ਗਿਆ ਸੀ। ਜਦੋਂ ਕਿ 12 ਸਾਲ ਦੀ ਉਮਰ ਦੇ ਬੱਚੇ ਨੂੰ ਚਾਰਜ ਨਹੀਂ ਕੀਤਾ ਗਿਆ ਸੀ। ਜੁਲਾਈ ਵਿੱਚ ਦੋਸ਼ ਮੰਨਣ ਤੋਂ ਬਾਅਦ, ਮਾਂ ਅਤੇ ਉਸ ਦੀ ਧੀ ਨੂੰ ਅੱਜ ਦੁਪਹਿਰ ਸਜ਼ਾ ਸੁਣਾਈ ਗਈ। ਅਦਾਲਤ ਨੇ ਸੁਣਿਆ ਕਿ ਪਰਿਵਾਰ ਨੇ ਕਾਨੂੰਨੀ ਤੌਰ ‘ਤੇ ਟਾਂਗੀ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਰਹਿਮ ਦੀ ਛੋਟ ਦੀ ਅਰਜ਼ੀ ਠੁਕਰਾ ਦਿੱਤੀ ਗਈ, ਕਿਉਂਕਿ ਪਿਤਾ ਦੀ ਲਾਸ਼ ਨੂੰ ਹੈਮਿਲਟਨ ਲਿਆਂਦਾ ਜਾਣ ਦਾ ਵਿਕਲਪ ਪ੍ਰਬੰਧ ਸੀ।
ਗੌਰਤਲਬ ਹੈ ਕਿ ਕੋਵਿਡ -19 ਪਬਲਿਕ ਹੈਲਥ ਰਿਸਪੌਂਸ ਐਕਟ 2020 ਦੇ ਅਧੀਨ ਆਦੇਸ਼ਾਂ ਦੀ ਪਾਲਣਾ ਨਾ ਕਰਨ ਉੱਤੇ ਵੱਧ ਤੋਂ ਵੱਧ 6 ਮਹੀਨੇ ਦੀ ਕੈਦ ਜਾਂ 4000 ਡਾਲਰ ਦਾ ਜੁਰਮਾਨਾ ਹੈ।
Home Page ਮੈਨੇਜਡ ਆਈਸੋਲੇਸ਼ਨ ਸਹੂਲਤ ‘ਚੋਂ ਭੱਜਣ ਲਈ ਮਹਿਲਾ ਨੂੰ 14 ਦਿਨਾਂ ਦੀ ਜੇਲ੍ਹ...