ਰੂਸ, 1 ਜੁਲਾਈ – ਇੱਥੇ ਚੱਲ ਰਹੇ ਫੀਫਾ ਵਰਲਡ ਕੱਪ ‘ਚ ਸ਼ਨੀਵਾਰ ਉਸ ਵੇਲੇ ਵੱਡਾ ਉਲਟ-ਫੇਰ ਹੋਇਆ ਜਦੋਂ ਦੋ ਵੱਡੇ ਸਿਤਾਰਿਆਂ ਦੀ ਵਿਦਾਈ ਹੋ ਗਈ। ਇਹ ਦਿਨ ਫੁੱਟਬਾਲ ਦੀ ਦੁਨੀਆ ਦੇ ਦੋ ਸਭ ਤੋਂ ਵੱਡੇ ਸਿਤਾਰੇ ਮੰਨੇ ਜਾਣ ਵਾਲੇ ਖਿਡਾਰੀ 31 ਸਾਲ ਲਿਓਨਲ ਮੈਸੀ (ਅਰਜਨਟੀਨਾ) ਅਤੇ 33 ਸਾਲ ਕ੍ਰਿਸਟੀਯਾਨੋ ਰੋਨਾਲਡੋ (ਪੁਰਤਗਾਲ) ਲਈ ਚੰਗਾ ਨਹੀਂ ਰਿਹਾ। ਅਰਜਨਟੀਨਾ ਅਤੇ ਪੁਰਤਗਾਲ ਦੋਵੇਂ ਹੀ ਟੀਮਾਂ ਨਾਕ-ਆਊਟ ਰਾਊਂਡ ਵਿੱਚ ਆਪਣੇ-ਆਪਣੇ ਮੁਕਾਬਲੇ ਹਾਰ ਕੇ ਬਾਹਰ ਹੋ ਗਏ।
ਪਹਿਲੇ ਨਾਕ-ਆਊਟ ਮੈਚ ਵਿੱਚ ਫ਼ਰਾਂਸ ਨੇ ਅਰਜਨਟੀਨਾ ਨੂੰ 4-3 ਅਤੇ ਦੂਜੇ ਮੈਚ ਵਿੱਚ ਉਰੁਗਵੇ ਨੇ ਪੁਰਤਗਾਲ ਨੂੰ 2-1 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ ਅਤੇ ਦੋਵੇਂ ਵੱਡੇ ਸਿਤਾਰਿਆਂ ਦੀਆਂ ਟੀਮਾਂ ਦਾ ਵਰਲਡ ਕੱਪ ਦਾ ਸਫ਼ਰ ਉੱਥੇ ਹੀ ਖ਼ਤਮ ਹੋ ਗਿਆ। ਹੁਣ ਫ਼ਰਾਂਸ ਤੇ ਉਰੁਗਵੇ ਵਿਚਕਾਰ ਕੁਆਟਰ ਫਾਈਨਲ ਮੁਕਾਬਲਾ ਹੋਵੇਗਾ।
Football ਮੈਸੀ ਤੇ ਰੋਨਾਲਡੋ ਦਾ ਨਾ ਚੱਲਿਆ ਜਾਦੂ, ਅਰਜਨਟੀਨਾ ਤੇ ਪੁਰਤਗਾਲ ਫੀਫਾ ਵਰਲਡ...